ਕਰਨ ਔਜਲਾ ਵੀ ਬੱਝ ਗਏ ਵਿਆਹ ਦੇ ਬੰਧਨ ‘ਚ, ਦੇਖੋ ਵੀਡੀਓ
ਵੈਂਡਿੰਗ ਸੀਜ਼ਨ ਚੱਲ ਰਿਹਾ ਹੈ ਤੇ ਹਰ ਰੋਜ਼ ਕਿਸੇ ਨਾ ਕਿਸੇ ਸੈਲੀਬ੍ਰੇਟੀ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਇਸ 'ਚ ਨਵਾਂ ਨਾਮ ਹੈ ਕਰਨ ਔਜਲਾ ਦਾ। ਆਪਣੇ ਗੀਤਾਂ ਦੇ ਕਰਕੇ ਚਰਚਾ ‘ਚ ਰਹਿਣ ਵਾਲੇ ਕਰਨ ਔਜਲਾ ਜੋ ਕਿ ਹੁਣ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਨੇ ਇਸ ਦੀ ਜਾਣਕਾਰੀ ਮਨੀ ਔਜਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ ਤੇ ਨਾਲ ਕੈਪਸ਼ਨ 'ਚ ਲਿਖਿਆ ਹੈ ‘ਮੁਬਾਰਕਾਂ ਮੇਰੇ ਵੀਰੇ ਨੂੰ @karanaujla_official’। ਤਸਵੀਰ ‘ਚ ਕਰਨ ਔਜਲਾ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ। ਦੋਵੇਂ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਨੇ।
View this post on Instagram
Mubarkaan Mere Veer Nu @karanaujla_official
ਹੋਰ ਵੇਖੋ: ਕਰਨ ਔਜਲਾ ਦਾ ਨਵਾਂ ਗੀਤ ‘NO NEED’ ਪੇਸ਼ ਕਰਦਾ ਹੈ ਜ਼ਿੰਦਗੀ ਦੇ ਪਹਿਲੂ ਨੂੰ, ਦੇਖੋ ਵੀਡੀਓ
ਗੀਤਕਾਰ ਤੇ ਗਾਇਕ ਕਰਨ ਔਜਲਾ ਜਿਹਨਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਵੀਡੀਓ ਦੇ ਵਿੱਚ ਕਰਨ ਔਜਲਾ ਆਪਣੇ ਯਾਰਾਂ ਦੋਸਤਾਂ ਅਤੇ ਪਤਨੀ ਨਾਲ ਨੱਚਦੇ ਨਜ਼ਰ ਆ ਰਹੇ ਨੇ।
View this post on Instagram
View this post on Instagram
ਹੋਰ ਵੇਖੋ: ਹਿਮਾਂਸ਼ੀ ਖੁਰਾਣਾ ਨੇ ਹੇਟਰਜ਼ ਨੂੰ ਆਪਣੇ ਨਵੇਂ ਗਾਣੇ ‘ਅੱਗ’ ਨਾਲ ਦਿੱਤਾ ਇਸ ਤਰਾਂ ਜਵਾਬ , ਦੇਖੋ ਵੀਡੀਓ
ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ਤੇ ਹਾਲ ਹੀ ‘ਚ ਉਹਨਾਂ ਦਾ ਨਵਾਂ ਗੀਤ ‘ਨੋ ਨੀਡ’ ਰਿਲੀਜ਼ ਹੋਇਆ ਹੈ, ਜਿਹੜਾ ਸਰੋਤਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ ਜਿਸ ਕਰਕੇ ਯੂਟਿਊਬ ‘ਤੇ ਟ੍ਰੈਂਡਿੰਗ ‘ਚ ਨੰਬਰ ਵਨ ‘ਤੇ ਚੱਲ ਰਿਹਾ ਹੈ। ਇਸ ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਇਸ ਗੀਤ ਨੂੰ ਹੁਣ ਤੱਕ 3.1 ਮਿਲੀਅਨ ਵਿਊਜ਼ ਮਿਲ ਚੁੱਕੇ ਨੇ।
View this post on Instagram