ਕੌਰ ਬੀ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੀਤਾ ਬਰਥਡੇਅ ਵਿਸ਼

By  Lajwinder kaur January 13th 2020 12:18 PM

ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਪਿਤਾ ਦੇ ਜਨਮ ਦਿਨ ਉੱਤੇ ਪੋਸਟ ਪਾਈ ਹੈ। ਆਪਣੇ ਪਿਤਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਉਨ੍ਹਾਂ ਨੇ ਤਸਵੀਰ ਵੀ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਬਰਥਡੇਅ ਡੈਡੀ ਜੀ ਰੱਬ ਮੇਰੀ ਉਮਰ ਵੀ ਲਾ ਦੇਵੇ ਮੇਰੇ ਬਾਪੂ ਨੂੰ..ਧੰਨਵਾਦ ਮੈਨੂੰ ਏਨੀਂ ਸੋਹਣੀ ਜ਼ਿੰਦਗੀ ਦੇਣ ਲਈ..’

 

View this post on Instagram

 

Happy Birthday DaddyJi Rab Meri Umar v La Dewe Mere Bapu Nu? Thank you so much for giving me such a Beautiful life?❤️????

A post shared by KaurB (@kaurbmusic) on Jan 12, 2020 at 9:31pm PST

ਹੋਰ ਵੇਖੋ:ਕੁਲਵਿੰਦਰ ਬਿੱਲਾ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰ ਕੀਤੀ ਸਾਂਝੀ

ਇਸ ਪੋਸਟ ਉੱਤੇ ਉਨ੍ਹਾਂ ਦੇ ਫੈਨਜ਼ ਤੇ ਪੰਜਾਬੀ ਸੰਗੀਤਕ ਜਗਤ ਦੀਆਂ ਹਸਤੀਆਂ ਕਮੈਂਟਸ ਰਾਹੀਂ ਕੌਰ ਬੀ ਦੇ ਪਿਤਾ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਜੇ ਗੱਲ ਕਰੀਏ ਕੌਰ ਬੀ ਸੰਗੀਤਕ ਸਫ਼ਰ ਦੀ ਤਾਂ ਉਨ੍ਹਾਂ ਨੇ ਆਪਣੇ ਮਿਊਜ਼ਿਕ ਦੇ ਸੁਫ਼ਨਿਆਂ ਨੂੰ ਹਕੀਕਤ ‘ਚ ਬਦਲਣ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਨ੍ਹਾਂ ਨੇ ਸਿੰਗਿੰਗ ਰਿਆਲਿਟੀ ਸ਼ੋਅ ਵਾਇਸ ਆਫ਼ ਪੰਜਾਬ ਵਿੱਚ ਹਿੱਸਾ ਲਿਆ। ਜਿੱਥੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਖੰਭ ਮਿਲ ਗਏ ਤੇ ਇਸ ਮੰਚ ਤੋਂ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਵਿੱਚ ਜੱਸੀ ਗਿੱਲ ਦੇ ਨਾਲ ਇੱਕ ਡਿਊਂਟ ਗੀਤ ‘ਕਲਾਸਮੇਟ’ ਗਾਉਣ ਰਾਹੀਂ ਕੀਤੀ। ਕੌਰ ਬੀ ਦਾ ਦੂਜਾ ਪ੍ਰਸਿੱਧ ਗੀਤ ਪੀਜ਼ਾ ਹੱਟ ਹੈ। ਇਸ ਤੋਂ ਬਾਅਦ ਮਿੱਤਰਾਂ ਦੇ ਬੂਟ, ਕਾਫਿਰ, ਬਜਟ, ਪਰਾਂਦਾ, ਸੰਧੂਰੀ ਰੰਗ, ਫੁਲਕਾਰੀ, ਸੁਨੱਖੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਹਾਲ ਹੀ ‘ਚ ਉਹ ‘ਲਾਹੌਰ ਦਾ ਪਰਾਂਦਾ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

Related Post