ਲੱਕੀ ਈ ਆਪਣੇ ਨਵੇਂ ਗੀਤ ‘BEBE DA JAWAI’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By  Lajwinder kaur September 2nd 2020 03:41 PM

ਪੰਜਾਬੀ ਗਾਇਕ ਲੱਕੀ ਈ ਆਪਣੇ ਨਵੇਂ ਗੀਤ ਬੇਬੇ ਦਾ ਜਵਾਈ (BEBE DA JAWAI) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਪਿਆਰ ਕਰਨ ਵਾਲਿਆਂ ਦੀ ਖੱਟੀ-ਮਿੱਠੀ ਨੋਕ-ਝੋਕ ਨੂੰ ਬਿਆਨ ਕੀਤਾ ਗਿਆ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਪਰਦੀਪ ਨਿਵਾਨ ਨੇ ਲਿਖੇ ਨੇ ਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ ਹਨੀ ਰਾਓ ਨੇ ਤਿਆਰ  ਕੀਤਾ ਹੈ । ਲੱਕੀ ਈ ਦੇ ਇਸ ਗੀਤ ‘ਚ ਫੀਚਰਿੰਗ MANN K ਨੇ ਕੀਤੀ ਹੈ । Twelve Tunes ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਲੱਕੀ ਈ ਇਸ ਤੋਂ ਪਹਿਲਾਂ ਵੀ ਪੰਜਾਬੀ ਮੁੰਡਾ, ਪਹਿਲਾ ਪਿਆਰਾਂ ਨੂੰ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ ।

Related Post