ਮਨਿੰਦਰ ਬੁੱਟਰ ਆਪਣੇ ਨਵੇਂ ਟਰੈਕ ‘TERI MERI LADAYI’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By  Lajwinder kaur August 6th 2020 12:52 PM

ਪੰਜਾਬੀ ਗਾਇਕ ਮਨਿੰਦਰ ਬੁੱਟਰ ਆਪਣੇ ਨਵੇਂ ਸਿੰਗਲ ਟਰੈਕ ‘ਤੇਰੀ ਮੇਰੀ ਲੜਾਈ’ (TERI MERI LADAYI) ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ । ਰੋਮਾਂਟਿਕ ਗੀਤ ਹੈ ਜਿਸ ‘ਚ ਦੋ ਪਿਆਰ ਕਰਨ ਵਾਲਿਆਂ ਦੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ ।

ਹੋਰ ਵੇਖੋ :

ਇਸ ਗੀਤ ‘ਚ ਮਨਿੰਦਰ ਬੁੱਟਰ ਦੀ ਮਿੱਠੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ ਤੇ ਇਸ ਗੀਤ ‘ਚ ਫੀਮੇਲ ਵੋਕਲ ਗਾਇਕਾ Akasa ਨੇ ਦਿੱਤੀ ਹੈ । ਇਸ ਗੀਤ ਦੇ ਬੋਲ ਖੁਦ ਮਨਿੰਦਰ ਬੁੱਟਰ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ । ਇਹ ਗੀਤ ਉਨ੍ਹਾਂ ਦੀ ਮਿਊਜ਼ਿਕ ਐਲਬਮ ਜੁਗਣੀ ਤੋਂ ਹੀ ਹੈ । ਇਸ ਗੀਤ ਦਾ ਵੀਡੀਓ ਅਰਵਿੰਦਰ ਖਹਿਰਾ ਨੇ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਮਨਿੰਦਰ ਬੁੱਟਰ ਤੇ ਐਕਟਰੈੱਸ ਤਾਨਿਆ । ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

 

ਜੇ ਗੱਲ ਕਰੀਏ ਮਨਿੰਦਰ ਬੁੱਟਰ ਦੀ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।

Related Post