ਗਾਇਕ ਮੀਕਾ ਸਿੰਘ ਦੀ ਇਸ ਗਾਣੇ ਤੋਂ ਬਾਅਦ ਮਿਊਜ਼ਿਕ ਇੰਡਸਟਰੀ 'ਚ ਚੜੀ ਸੀ ਗੁੱਡੀ

By  Lajwinder kaur June 10th 2019 04:25 PM -- Updated: June 10th 2019 04:30 PM

ਪੰਜਾਬੀਆਂ ਦੀ ਬੱਲੇ ਬੱਲੇ ਕਰਵਾਉਣ ਵਾਲੇ ਮੀਕਾ ਸਿੰਘ 10 ਜੂਨ ਯਾਨੀ ਕਿ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਅਮਰੀਕ ਸਿੰਘ ਉਰਫ਼ ਮੀਕਾ ਸਿੰਘ ਦਾ ਜਨਮ  10 ਜੂਨ 1977 ਨੂੰ ਪੱਛਮੀ ਬੰਗਾਲ ਦੇ ਦੁਰਗਾਪੁਰ ਜ਼ਿਲ੍ਹੇ ‘ਚ ਹੋਇਆ ਸੀ। ਪਰ ਉਨ੍ਹਾਂ ਦੀ ਪੜ੍ਹਾਈ ਪੰਜਾਬ ਵਿਚ ਹੋਈ ਹੈ। ਉਨ੍ਹਾਂ ਦੇ ਮਾਤਾ-ਪਿਤਾ ਮਿਊਜ਼ਿਕ ਦਾ ਕਾਫੀ ਗਿਆਨ ਰੱਖਦੇ ਸਨ। ਜਿਸਦੇ ਚੱਲਦੇ ਮੀਕਾ ਸਿੰਘ ਦਾ ਵੱਡੇ ਭਰਾ ਦਲੇਰ ਮਹਿੰਦੀ ਨੇ ਵੀ ਗਾਇਕੀ ‘ਚ ਵੱਡਾ ਨਾਂਅ ਕਮਾਇਆ ਹੈ।

Very happy bday to the man with a golden heart @MikaSingh may god bless u with all the happiness of this world ? stay happy n healthy always .. love u ??

— Kapil Sharma (@KapilSharmaK9) June 10, 2019

ਹੋਰ ਵੇਖੋ:ਬੀ ਪਰਾਕ ਦਾ ਪਹਿਲਾ ਬੀਟ ਸੌਂਗ ‘ਨੈਣ ਤੇਰੇ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਉਹ ਆਪਣੇ ਸਾਰੇ ਭਰਾਵਾਂ ‘ਚ ਸਭ ਤੋਂ ਛੋਟੇ ਸਨ। ਜਿਸਦੇ ਚੱਲਦੇ ਉਹ ਆਪਣੇ ਪਰਿਵਾਰ ਦੇ ਲਾਡਲੇ ਬੱਚੇ ਸਨ। ਘਰ ‘ਚ ਗਾਇਕੀ ਦਾ ਮਾਹੌਲ ਹੋਣ ਕਾਰਨ ਉਨ੍ਹਾਂ ਨੇ ਅੱਠ ਸਾਲ ਦੀ ਉਮਰ ‘ਚ ਗਾਇਕੀ ਦੇ ਗੁਣ ਸਿੱਖਣੇ ਸ਼ੁਰੂ ਕਰ ਦਿੱਤੇ ਸਨ। ਮੀਕਾ ਸਿੰਘ ਆਪਣੇ ਵੱਡੇ ਭਰਾ ਦਲੇਰ ਮਹਿੰਦੀ ਦੇ ਬਹੁਤ ਨਜ਼ਦੀਕ ਹਨ।

ਉਨ੍ਹਾਂ ਨੇ 21 ਸਾਲਾ ਦੀ ਉਮਰ ਚ ਆਪਣੀ ਪਹਿਲੀ ਸੋਲੋ ਐਲਬਮ ‘ਸਾਂਵਣ ਮੇਂ ਲੱਗ ਗਈ ਆਗ’ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਕਈ ਗੀਤ ਆਏ ਜਿਨ੍ਹਾਂ ਨੇ ਨੌਜਵਾਨ ਵਰਗ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੀ ਗਾਇਕੀ ਦਾ ਕੈਰੀਅਰ ਫ਼ਿਲਮ ‘ਪਿਆਰ ਕੇ ਸਾਈਡ ਇਫੈਕਟ’ ਨਾਲ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਯਤਾ ਇੰਨੀ ਵੱਧ ਗਈ ਹੈ। ਜਿਸਦੇ ਚੱਲਦੇ ਹਰ ਫ਼ਿਲਮ ‘ਚ ਉਨ੍ਹਾਂ ਦੇ ਗੀਤ ਵੱਜਣ ਲੱਗ ਪਏ। ਆਪਣੇ ਗੀਤਾਂ ਤੋਂ ਇਲਾਵਾ ਕਈ ਵਾਰ ਉਹ ਆਪਣੇ ਵਿਵਾਦਿਤ ਕਿੱਸਿਆਂ ਦੇ ਚੱਲਦੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਟੀਵੀ ਉੱਤੇ ਕਈ ਸਿੰਗਿੰਗ ਰਿਐਲਟੀ ਸ਼ੋਅ ‘ਚ ਜੱਜ ਦੀ ਭੂਮਿਕਾ ‘ਚ ਵੀ ਨਜ਼ਰ ਆਉਂਦੇ ਰਹਿੰਦੇ ਹਨ। ਉਹ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਤੇ ਅਕਸ਼ੇ ਕੁਮਾਰ ਵਰਗੇ ਦਿੱਗਜ ਅਦਾਕਾਰਾਂ ਲਈ ਗੀਤ ਗਾ ਚੁੱਕੇ ਹਨ।

Related Post