ਨਿੰਜਾ ਲੈ ਰਹੇ ਨੇ ਹਸੀਨ ਵਾਦੀਆਂ 'ਚ ਛੁੱਟੀਆਂ ਦਾ ਲੁਤਫ਼, ਦੋਸਤਾਂ ਦੇ ਨਾਲ ਕੁਝ ਇਸ ਤਰ੍ਹਾਂ ਕਰ ਰਹੇ ਨੇ ਮਸਤੀ
ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀਆਂ ਖਾਣਾ ਬਣਾਉਦਿਆਂ ਦੀਆਂ ਕੁਝ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੀਆਂ ਕੀਤੀਆਂ ਹਨ। ਜੀ ਹਾਂ ਉਹ ਸਰਦ ਰੁੱਤ ਦੇ ਮੌਸਮ ‘ਚ ਠੰਡੇ ਇਲਾਕੇ ‘ਚ ਛੁੱਟੀਆਂ ਦੀਆਂ ਲੁਤਫ਼ ਲੈ ਰਹੇ ਨੇ। ਆਪਣੇ ਦੋਸਤਾਂ ਦੇ ਨਾਲ ਉਹ ਹਸੀਨ ਵਾਦੀਆਂ ‘ਚ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਉਹ ਦੇਸੀ ਚੁੱਲ੍ਹੇ ਉੱਤੇ ਖਾਣਾ ਬਣਾ ਰਹੇ ਨੇ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘#ਮਿੱਤਰਾਂ ਦਾ ਨਾਂਅ ਪੂਰਾ ਚੱਲਦਾ ਗਾਉਣ ‘ਚ ਤੇ ਚੰਗਾ mutton ਬਨਾਉਣ ‘ਚ ...’ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ਤੇ ਬਹੁਤ ਜਲਦ ‘ਜ਼ਿੰਦਗੀ ਜ਼ਿੰਦਾਬਾਦ’ ਤੇ ‘ਗੁੱਡ ਲੱਕ ਜੱਟਾ’ ਵਰਗੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸਾਲ 2020 ਦਾ ਪਹਿਲਾਂ ਗੀਤ ‘ਮਿੱਤਰਾਂ ਦਾ ਨਾਂਅ’ ਟਾਈਟਲ ਹੇਠ ਲੈ ਕੇ ਆ ਰਹੇ ਨੇ। ਇਹ ਗੀਤ 11 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।