ਨਿੰਜਾ ਦਾ ਦਿਲ ਯਾਰਾਂ ਤੋਂ ਕਿਉਂ ਹੋਇਆ ਖੱਟਾ ਦੇਖੋ ਵੀਡਿਓ

By  Lajwinder kaur November 23rd 2018 07:46 AM

ਪੰਜਾਬੀਆਂ ਦੇ ਦਿੱਲਾਂ ਤੇ ਰਾਜ ਕਰਨ ਵਾਲੇ ਪੰਜਾਬੀ ਸਿੰਗਰ ਤੇ ਅਦਾਕਾਰ ਨਿੰਜਾ ਜੋ ਕੇ ਸੈਡ ਤੇ ਰੋਮਾਂਟਿਕ ਸੌਂਗ ਨਾਲ ਪੰਜਾਬੀ ਇੰਡਸਟਰੀ ‘ਚ ਅਪਣਾ ਵੱਖਰਾ ਮੁਕਾਅਮ ‘ਤੇ ਪਹੁੰਚ ਚੁੱਕੇ ਨੇ । ਤੇ ਇਸ ਵਾਰ ਉਹ ਬੈਕ ਟੂ ਬੈਕ ਗੀਤ ਲੈ ਕੇ ਆ ਰਹੇ ਨੇ । ਤੇ ਹੁਣ ਨਿੰਜਾ ਅਪਣਾ ਨਵਾਂ ਟ੍ਰੈਕ ‘ਯਾਰੀ ਬਦਕਾਰੀ’ ਲੈ ਕੈ ਆਏ ਨੇ ਇਸ ਤੋਂ ਪਹਿਲਾਂ ਨਿੰਜਾ ‘ਰੌਲੇ ਦੀ ਜ਼ਮੀਨ’ ਤੇ ਉਸ ਤੋਂ ਬਾਅਦ ‘ਦੁਨਾਲੀ’ ਜੋ ਕੇ ਸੁਪਰ ਹਿੱਟ ਰਹੇ ਸੀ। Punjabi Singer Ninja

ਹੋਰ ਪੜ੍ਹੋ: ਤਿਆਰ ਹੋ ਜਾਵੋ ‘ਲੱਡੂ ਬਰਫੀ’ ਖਾਣ ਲਈ ਨਹੀਂ ਸਗੋਂ ਦੇਖਣ ਲਈ

ਨਿੰਜਾ ਨੇ ਅਪਣੇ ਸੌਂਗ ਲਿਰਿਕਲ ਵੀਡਿਓਜ਼ ਰਾਹੀ ਪੇਸ਼ ਕਰ ਰਹੇ ਨੇ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ।ਤੇ ਅਪਣੇ ਸੋਸ਼ਲ ਸਾਈਡ ਤੋਂ ਅਪਣੇ ਨਵੇਂ ਟ੍ਰੈਕ ਦੀ ਜਾਣਕਾਰੀ ਵੀਡਿਓ ਕਲਿੱਪ ਪੋਸਟ ਕਰਕੇ ਅਪਣੇ ਫੈਨਜ਼ ਨੂੰ ਦਿੱਤੀ ਤੇ ਨਿੰਜਾ ਨੇ ਲਿਖਿਆ “ਹੁਣ ਗਾਣਾ ਤੁਹਾਡਾ  #ਯਾਰੀ ਬਦਕਾਰੀ”

https://www.instagram.com/p/Bqd_XWEHvMk/

ਤੇ ਇਸ ਗਾਉਣੇ ਨੂੰ ਲਿਖਿਣ ਵਾਲਾ ਹੋਰ ਕੋਈ ਨਹੀਂ ਸਗੋਂ ‘ਦਿਲ ਦਾ ਮਾੜਾ ਨਹੀਂ’ ਸਿੱਧੂ ਮੂਸਾਵਾਲਾ ਵੱਲੋਂ ਲਿਖਿਆ ਗਿਆ ਹੈ। ਇਸ ਗਾਣੇ ਲਈ ਸੰਗੀਤ ਗੋਲਡ ਬੁਏ ਮਿਊਜ਼ਿਕ ਦੁਆਰਾ ਤਿਆਰ ਕੀਤਾ ਗਿਆ ਹੈ। ਬੈਕਯਾਰਡ ਸਟੂਡੀਓਜ਼ ਲੈਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਗਾਣਾ ਇਕ ਬੀਟ ਨੰਬਰ ਹੈ ਜੋ ਕਿਸੇ ਵਿਅਕਤੀ ਦੇ ਜੀਵਨ ਵਿਚ ਅਸਲ ਸੱਚਾਈ ਨੂੰ ਦਰਸਾਉਂਦਾ ਹੈ। ਗੀਤ ਦੇ ਬੋਲ ਇਸ ਪ੍ਰਕਾਰ ਹਨ..‘ਸੱਥ ਵਿਚ ਨਿਵਾਂ ਕਰ ਦਿੰਦੀ ਯਾਰੀ ਬਦਕਾਰਾਂ ਦੀ’Punjabi Singer Ninja New Track Yaari Badkari Pujabi Song

ਹੋਰ ਪੜ੍ਹੋ: ਪੀਟੀਸੀ ਪੰਜਾਬੀ ‘ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ‘ਚ ਇਸ ਵਾਰ ਵੇਖੋ ਫਿਲਮ ‘ਬੰਬੂਕਾਟ’

ਇਸ ਗੀਤ ਨੂੰ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।  ਇਸ ਗਾਣੇ ਦੇ ਤੋਂ ਪਹਿਲਾਂ ਨਿੰਜ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਅਪਣੇ ਇੱਕ ਹੋਰ ਆਉਣ ਵਾਲੇ ਟ੍ਰੈਕ 'ਬੈਟਲ' ਬਾਰੇ ਦੱਸਿਆ ਜੋ ਕੇ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਵੇਗਾ।

https://www.youtube.com/watch?v=CIqor9Ik45k

- PTC Punjabi

Related Post