ਗਾਇਕ ਨਿੰਜਾ ਦੀ ਲੱਤ ‘ਤੇ ਪਲਾਸਟਰ ਲੱਗੀਆਂ ਤਸਵੀਰਾਂ ਹੋਈਆਂ ਵਾਇਰਲ, ਕੀ ਨਿੰਜਾ ਹੋਏ ਜ਼ਖਮੀ?

By  Lajwinder kaur March 20th 2019 03:54 PM -- Updated: March 20th 2019 04:14 PM

ਪੰਜਾਬੀ ਸਿੰਗਰ ਅਤੇ ਅਦਾਕਾਰ ਨਿੰਜਾ ਜਿਹੜੇ ਅੱਜ ਕੱਲ੍ਹ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਜ਼ਿੰਦਗੀ ਜ਼ਿੰਦਾਬਾਦ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ। ਪਰ ਸੋਸ਼ਲ ਮੀਡੀਆ ਉੱਤੇ ਨਿੰਜਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ‘ਚ ਉਹਨਾਂ ਦੇ ਪੈਰ ਉੱਤੇ ਸੱਟ ਲੱਗੀ ਹੋਈ ਹੈ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਖੱਬੀ ਲੱਤ ਉੱਤੇ ਪਲਾਸਟਰ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ।Punjabi singer Ninja Viral Pictures of his plaster leg on Social media

ਹੋਰ ਵੇਖੋ: ਇਸ ਤਰ੍ਹਾਂ ਫਿੱਟ ਰੱਖਦੇ ਹਨ ਬੱਬੂ ਮਾਨ ਆਪਣੇ ਆਪ ਨੂੰ, ਦੇਖੋ ਵੀਡਿਓ 

ਨਿੰਜਾ ਨੇ ਆਪਣੇ ਪੈਰ ਉੱਤੇ ਲੱਗੇ ਪਲਾਸਟਰ ਵਾਲੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਵੀ ਸ਼ੇਅਰ ਕੀਤੀ ਹੈ। ਪਰ ਹਲੇ ਤੱਕ ਇਸ ਗੱਲ ਦੀ ਨਿੰਜਾ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਤਸਵੀਰ ਫ਼ਿਲਮ ਦੇ ਕਿਸੇ ਸੀਨ ਦੀਆਂ ਹਨ ਜਾਂ ਫਿਰ ਨਿੰਜਾ ਸ਼ੂਟ ਦੇ ਦੌਰਾਨ ਅਸਲ ‘ਚ ਜ਼ਖਮੀ ਹੋਏ ਹਨ। ਦੱਸ ਦਈਏ ਜ਼ਿੰਦਗੀ ਜ਼ਿੰਦਾਬਾਦ ਮਿੰਟੂ ਗੁਰਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਹੈ । ਇਸ ਮੂਵੀ ‘ਚ ਮੁੱਖ ਭੂਮਿਕਾ ਨਿੰਜਾ ਤੇ ਮੈਂਡੀ ਤੱਖਰ ਨਿਭਾਉਂਦੇ ਨਜ਼ਰ ਆਉਣਗੇ।Punjabi singer Ninja Viral Pictures of his plaster leg on Social media ਦੱਸ ਦਈਏ ਹਾਲ ਹੀ  ਹਾਲ ਹੀ ‘ਚ ਨਿੰਜਾ ਦਾ ਹੌਮੀਸ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਪੰਜਾਬੀ ਫ਼ਿਲਮ ਦੂਰਬੀਨ ‘ਚ ਵੀ ਨਜ਼ਰ ਆਉਣਗੇ। ਨਿੰਜਾ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ 2 ਅਗਸਤ ਸਿਨੇਮਾ ਘਰਾਂ ‘ਚ ਰਿਲੀਜ਼  ਕੀਤੀ ਜਾਵੇਗੀ।

Punjabi singer Ninja Viral Pictures of his plaster leg on Social media

Related Post