ਨੌਬੀ ਸਿੰਘ ਦੇ ਨਵੇਂ ਗੀਤ ‘ਥੱਕ ਗਈ ਆਂ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਟੀਜ਼ਰ

By  Lajwinder kaur July 24th 2020 04:19 PM

ਪੰਜਾਬੀ ਗਾਇਕ ਨੌਬੀ ਸਿੰਘ ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜਿਸ ਦੀ ਛੋਟੀ ਜਿਹੀ ਝਲਕ ਟੀਜ਼ਰ ਦੇ ਰੂਪ ‘ਚ ਸਾਂਝੀ ਕੀਤੀ ਹੈ । ਉਹ ਥੱਕ ਗਈ ਆਂ( Thak Gayi Aan) ਟਾਈਟਲ ਹੇਠ ਨਵਾਂ ਸੈਡ ਗੀਤ ਲੈ ਕੇ ਰਹੇ ਨੇ ।

ਹੋਰ ਵੇਖੋ:  ਕਰਨ ਔਜਲਾ ਦੇ ਨਵੇਂ ਗੀਤ ‘ਹਾਂ ਹੈਗੇ ਆ’ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਇਸ ਗੀਤ ਦੇ ਬੋਲ ਧਰਮਬੀਰ ਭੰਗੂ ਨੇ ਲਿਖੇ ਨੇ ਤੇ ਮਿਊਜ਼ਿਕ ‘Music Nasha’ ਨੇ ਦਿੱਤਾ ਹੈ । ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਹ ਯਾਦੂ ਬਰਾੜ ਵੱਲੋਂ ਤਿਆਰ ਕੀਤੀ ਗਈ ਹੈ । ਗੀਤ ਦਾ ਟੀਜ਼ਰ ਬਨਵੈਤ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਗੀਤ ਦਾ ਟੀਜ਼ਰ ਖੂਬ ਪਸੰਦ ਆ ਰਿਹਾ ਹੈ ।

ਨੌਬੀ ਸਿੰਘ ਇਸ ਤੋਂ ਪਹਿਲਾਂ ਵੀ ‘ਮੇਰੇ ਯਾਰ’, ‘ਮੇਰੇ ਜਿਹੀ’, ‘ਹਿੱਟ ਐਂਡ ਰਨ’, ‘ਮੰਮੀ ਕੁੱਟੂਗੀ’, ‘ਟੂ ਲੈੱਟ’ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ।

Related Post