ਪ੍ਰੀਤ ਹਰਪਾਲ ਨੇ ਟੇਕਿਆ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ, ਤਸਵੀਰ ਕੀਤੀ ਸਾਂਝੀ

By  Lajwinder kaur December 27th 2019 06:05 PM -- Updated: December 27th 2019 06:10 PM

ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਏਨੀਂ ਦਿਨੀਂ ਉਹ ਅੰਮ੍ਰਿਤਸਰ ਪਹੁੰਚੇ ਹੋਏ ਹਨ। ਗੁਰੂ ਦੀ ਨਗਰੀ ਪਹੁੰਚ ਕੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਤੇ ਗੁਰੂ ਦੀ ਬਾਣੀ ਸਰਵਨ ਕੀਤਾ। ਗੁਰੂ ਘਰ ਮੱਥਾ ਟੇਕ ਕੇ ਉਨ੍ਹਾਂ ਗੁਰੂਆਂ ਦਾ ਆਸ਼ੀਰਵਾਦ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ। ਉਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥ ’

 

View this post on Instagram

 

Wah wah guru gobind singh aape gur chela??? waheguru @preet.harpal

A post shared by Preet Harpal (@preet.harpal) on Dec 26, 2019 at 9:06pm PST

ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੂੰ ਪ੍ਰਣਾਮ ਕਰਦੇ ਹੋਏ ਤਸਵੀਰ ਸਾਂਝੀ ਕੀਤੀ ਸੀ ਤੇ ਨਾਲ ਹੀ ਲਿਖਿਆ ਸੀ, ‘ਤੇਰੀਆਂ ਸ਼ਹਾਦਤਾਂ ਦੇ ਸਦਕੇ ਜਾਂਵਾਂ ਮੇਰੇ ਦਸਮੇਸ਼ ਪਿਤਾ ਜੀ’।

 

View this post on Instagram

 

ਤੇਰੀਆਂ ਸ਼ਹਾਦਤਾਂ ਦੇ ਸਦਕੇ ਜਾਂਵਾਂ ਮੇਰੇ ਦਸਮੇਸ਼ ਪਿਤਾ ਜੀ?????

A post shared by Preet Harpal (@preet.harpal) on Dec 23, 2019 at 8:22pm PST

ਹੋਰ ਵੇਖੋ:ਗੁੱਡ ਨਿਊਜ਼ ਦੇਣ ਵਾਲੇ ਦਿਲਜੀਤ ਦੋਸਾਂਝ ਦੀ ਗ੍ਰਹਿਦਸ਼ਾ ‘ਚ ਹੋਇਆ ਬਲਦਾਅ, ਹੁਣ ਸੂਰਜ ਪੇ ਮੰਗਲ ਹੋਣ ਵਾਲਾ ਹੈ ਭਾਰੀ

ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਕੰਮ ਦੀ ਤਾਂ ਹਾਲ ਹੀ ‘ਚ ਉਹ ਕਾਲਜ ਟਾਈਟਲ ਹੇਠ ਗੀਤ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਇਸ ਸਾਲ ਉਹ ਪੰਜਾਬੀ ਫ਼ਿਲਮ ‘ਲੁੱਕਣ ਮੀਚੀ’ ‘ਚ ਮੈਂਡੀ ਤੱਖਰ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਚੰਗਾ ਰਿਸਪਾਂਸ ਮਿਲਿਆ ਸੀ।

 

View this post on Instagram

 

ਪਿੰਡ ਵਾਲੇ ਮੋੜ ਤੋਂ ਸਾਢੇ ਸੱਤ ਵਾਲੀ ਬੱਸ ਵਿੱਚ ਬਹਿਣਾਂ। ਪਲਕਾਂ ਨਾਲ ਪਲਕਾਂ ਖਹਿਣੀਂਆਂ ਬੁਲੀਂਆਂ ਦਾ ਚੁੱਪ ਹੀ ਰਹਿਣਾਂ❤️❤️❤️ COLLEGE 29th October ??? keep sharing ??????❤️@preetharpal

A post shared by Preet Harpal (@preet.harpal) on Oct 19, 2019 at 7:52pm PDT

Related Post