‘ਕਿਸਾਨੀ ਸ਼ੰਘਰਸ ਨੂੰ ਢਾਅ ਨਾ ਲੱਗਣ ਦਿਉ’- ਰਣਜੀਤ ਬਾਵਾ, ਕਿਸਾਨਾਂ ਨੂੰ ਇਕੱਠੇ ਰਹਿਣ ਦੀ ਕੀਤੀ ਅਪੀਲ

By  Lajwinder kaur January 28th 2021 03:23 PM -- Updated: January 28th 2021 04:26 PM

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਚ ਪੂਰਾ ਜੋਸ਼ ਭਰ ਰਹੇ ਨੇ । 26 ਜਨਵਰੀ ਦੀਆਂ ਕੁਝ ਘਟਨਾਵਾਂ ਨੂੰ ਲੈ ਕੇ ਕਿਸਾਨਾਂ ‘ਚ ਪਾੜ ਪੈ ਰਿਹਾ ਹੈ । ਜਿਸ ਕਰਕੇ ਬਹੁਤ ਸਾਰੇ ਲੋਕ ਦੁੱਖੀ ਨੇ ।

inside pic of ranjit bawa pic 2

ਹੋਰ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਯੁਜ਼ਵੇਂਦਰ ਚਾਹਲ ਪਤਨੀ ਧਨਾਸ਼ਰੀ ਵਰਮਾ ਦੇ ਨਾਲ ਥਿਰਕਦੇ ਆਏ ਨਜ਼ਰ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

ਗਾਇਕ ਰਣਜੀਤ ਬਾਵਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਟ ਉੱਤੇ ਪੋਸਟ ਪਾ ਕੇ ਸਭ ਨੂੰ ਇਕੱਠੇ ਰਹਿਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਲਿਖਿਆ ਹੈ- ‘ਕਿਸਾਨੀ ਸ਼ੰਘਰਸ ਨੂੰ ਢਾਅ ਨਾ ਲੱਗਣ ਦਿਉ

ਕਿਸੇ ਬੇਈਮਾਨ ਦਾ ਦਾਅ ਨਾ ਲੱਗਣ ਦਿਉ

ਬੜੀ ਮੁਸ਼ਕਿਲ ਨਾਲ ਇੱਕ ਹੋਇਆ ਪੰਜਾਬ

ਫਿਰ ਤੋਂ ਤੱਤੀ ਵਾਅ ਨਾ ਲਗਣ ਦਿਉ।

(ਮਿੱਟੀ ਦਾ ਬਾਵਾ )

#kisanmajdooriktazindabad #punjab’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ।

inside pic of ranjit bawa

ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ । ਕਿਸਾਨੀ ਅੰਦੋਲਨ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਚੱਲ ਰਿਹਾ ਹੈ । ਦੋ ਮਹੀਨਿਆਂ ਤੋਂ ਵੱਧ ਹੋ ਗਿਆ ਹੈ ਕਿਸਾਨਾਂ ਨੂੰ ਦਿੱਲੀ ਦੀ ਸਰਹੱਦਾਂ ਉੱਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ ।

farmer protest

 

Related Post