ਪੰਜਾਬੀ ਗਾਇਕ ਰਣਬੀਰ ਆਪਣੇ ਨਵੇਂ ਗੀਤ ‘ਹੱਸਣਾ ਸਿੱਖਦੀ ਸੀ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By  Lajwinder kaur December 16th 2019 05:53 PM -- Updated: December 16th 2019 05:55 PM

ਪੰਜਾਬੀ ਗਾਇਕ ਰਣਬੀਰ ਜਿਨ੍ਹਾਂ ਨੇ ‘ਕਦੇ ਤਾਂ ਤੂੰ ਆਵੇਂਗਾ’ ਗਾਣੇ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਥਾਂ ਬਣਾ ਲਈ ਹੈ। ਇਸ ਗਾਣੇ ਦੀ ਸਫਲਤਾ ਤੋਂ  ਬਾਅਦ ਉਹ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਜਿਸਦੇ ਚੱਲਦੇ ਇੱਕ ਵਾਰ ਫਿਰ ਤੋਂ ਉਹ ਆਪਣੇ ਨਵੇਂ ਗੀਤ ‘ਹੱਸਣਾ ਸਿੱਖਦੀ ਸੀ’(HASNA SIKHDI SI) ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਇਹ ਗਾਣਾ ਸੈਡ ਜ਼ੌਨਰ ਦਾ ਹੈ ਜਿਸ ਨੂੰ ਰਣਬੀਰ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਬਾਕਮਾਲ ਸ਼ਿੰਗਾਰਿਆ ਹੈ।

ਹੋਰ ਵੇਖੋ:‘ਕੱਲ੍ਹਾ ਚੰਗਾ’ ਦੀ ਕਾਮਯਾਬੀ ਤੋਂ ਬਾਅਦ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗੀਤ ‘ਮਿੱਤਰਾਂ ਦਾ ਨਾਂਅ’, ਸਾਂਝਾ ਕੀਤਾ ਪੋਸਟਰ

ਇਸ ਗਾਣੇ ਦੇ ਬੋਲ ਅਮਰ ਵਿਰਕ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਅਰਪਨ ਬਾਵਾ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਨੂੰ ਵਿਦੇਸ਼ ਦੀ ਧਰਤੀ ‘ਤੇ ਯਾਦੂ ਬਰਾੜ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਗਾਣੇ ਨੂੰ MUSICREATIONZ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਰਣਬੀਰ ਦੇ ਕੰਮ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਵਧੀਆ ਗੀਤਾਂ ਨਾਲ ਸਰੋਤਿਆਂ ਦਾ ਖ਼ੂਬ ਮਨੋਰੰਜਨ ਕਰ ਚੁੱਕੇ ਹਨ ਜਿਵੇਂ ਇਸ਼ਕੇ ਦੇ ਜ਼ਖ਼ਮ, ਕਦੇ ਤਾਂ ਤੂੰ ਆਵੇਂਗਾ, ਹੱਸ ਕੇ ਵਰਗੇ ਕਈ ਹੋਰ ਗੀਤਾਂ ਦੇ ਨਾਂਅ ਸ਼ਾਮਿਲ ਹਨ। ਰਣਬੀਰ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਨਿੱਘਾ ਪਿਆਰ ਮਿਲਦਾ ਹੈ।

 

 

 

Related Post