ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕਾਰ ਰੈਲੀ ਦੀਆਂ ਵੀਡੀਓ ਕੀਤੀਆਂ ਸਾਂਝੀਆਂ

By  Rupinder Kaler January 19th 2021 04:51 PM -- Updated: January 19th 2021 04:52 PM

ਗਾਇਕਾ ਰੁਪਿੰਦਰ ਹਾਂਡਾ ਲਗਾਤਾਰ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ । ਰੁਪਿੰਦਰ ਹਾਂਡਾ ਨੂੰ ਅਕਸਰ ਮੋਰਚੇ ਵਾਲੀ ਥਾਂ ਤੇ ਕਿਸਾਨਾਂ ਦੀ ਸੇਵਾ ਕਰਦੇ ਦੇਖਿਆ ਜਾ ਸਕਦਾ ਹੈ । ਜਿਸ ਦੀਆਂ ਵੀਡੀਓ ਤੇ ਤਸਵੀਰਾਂ ਅਕਸਰ ਰੁਪਿੰਦਰ ਹਾਂਡਾ ਵੱਲੋਂ ਸ਼ੇਅਰ ਕੀਤੀਆਂ ਜਾਂਦੀਆਂ ਹਨ । ਹਾਲ ਹੀ ਵਿੱਚ ਰੁਪਿੰਦਰ ਹਾਂਡਾ ਨੇ ਨੌਜਵਾਨਾਂ ਦੇ ਨਾਲ ਸਿਰਸਾ ਤੋਂ ਦਿੱਲੀ ਤੱਕ ਕਿਸਾਨ ਰੈਲੀ ਕੱਢੀ ਹੈ ।

ਹੋਰ ਪੜ੍ਹੋ :

ਭੈਣ ਨਾਲ ਲੰਚ ਕਰਨ ਲਈ ਨਿਕਲੇ ਸੰਜੇ ਦੱਤ, ਵੀਡੀਓ ਹੋ ਰਿਹਾ ਵਾਇਰਲ

ਜੱਸ ਬਾਜਵਾ ਅਤੇ ਪਲਵਿੰਦਰ ਟੋਹੜਾ ਦਾ ਨਵਾਂ ਗੀਤ ‘ਕਿਸਾਨ ਰਿਪਬਲਿਕ ਡੇ’ ਗੀਤ ਰਿਲੀਜ਼

ਇਸ ਰੈਲੀ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਹਿੱਸਾ ਲਿਆ ਹੈ ਤੇ ਖੇਤੀ ਬਿੱਲਾਂ ਖਿਲਾਫ ਰੋਸ ਜਤਾਇਆ ਹੈ । ਇਸ ਰੈਲੀ ਦੀਆਂ ਕੁਝ ਵੀਡੀਓ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਵਿੱਚ ਨੌਜਵਾਨਾਂ ਦਾ ਜਜ਼ਬਾ ਦੇਖਦੇ ਹੀ ਬਣ ਰਿਹਾ ਹੈ । ਇਹਨਾਂ ਵੀਡੀਓ ਵਿੱਚੋਂ ਇੱਕ ਵੀਡੀਓ ਬਹੁਤ ਹੀ ਖਾਸ ਹੈ ।

ਇਸ ਵੀਡੀਓ ਵਿੱਚ ਇੱਕ ਨੌਜਵਾਨ ਆਪਣੇ ਮੋਟਰ ਸਾਈਕਲ ਤੇ ਕਿਸਾਨੀ ਦਾ ਝੰਡਾ ਬੁਲੰਦ ਕਰਦਾ ਦਿਖਾਈ ਦੇ ਰਿਹਾ ਹੈ । ਇਹ ਨੌਜਵਾਨ ਚਲਦੇ ਮੋਟਰਸਾਈਕਲ ਤੇ ਕਿਸਾਨਾਂ ਦਾ ਝੰਡਾ ਚੁੱਕ ਕੇ ਖੜਾ ਹੋ ਜਾਂਦਾ ਹੈ । ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨੂੰ ਦੇਖਕੇ ਹਰ ਇੱਕ ਦਾ ਹੌਂਸਲਾ ਵੱਧ ਰਿਹਾ ਹੈ ।

 

View this post on Instagram

 

A post shared by Rupinder Handa (@rupinderhandaofficial)

 

View this post on Instagram

 

A post shared by Rupinder Handa (@rupinderhandaofficial)

Related Post