ਜੱਸ ਬਾਜਵਾ ਅਤੇ ਪਲਵਿੰਦਰ ਟੋਹੜਾ ਦਾ ਨਵਾਂ ਗੀਤ ‘ਕਿਸਾਨ ਰਿਪਬਲਿਕ ਡੇ’ ਗੀਤ ਰਿਲੀਜ਼

written by Shaminder | January 19, 2021

ਕਿਸਾਨਾਂ ਦੇ ਸਮਰਥਨ ‘ਚ ਕਈ ਪੰਜਾਬੀ ਗਾਇਕਾਂ ਨੇ ਗੀਤ ਕੱਢੇ ਹਨ । ਗਾਇਕ ਜੱਸ ਬਾਜਵਾ ਦਾ ਵੀ ਕਿਸਾਨਾਂ ਨੂੰ ਸਮਰਪਿਤ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਜੱਸ ਬਾਜਵਾ ਦਾ ਸਾਥ ਦਿੱਤਾ ਹੈ ਪਲਵਿੰਦਰ ਟੋਹੜਾ ਨੇ । ਦੋਵਾਂ ਗਾਇਕਾਂ ਨੇ ਇਸ ਗੀਤ ਨੂੰ ਰਲ ਕੇ ਗਾਇਆ ਹੈ । jass bajwa ਇਸ ਗੀਤ ਨੂੰ ‘ਕਿਸਾਨ ਰਿਪਬਲਿਕ ਡੇ’ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ‘ਚ ਦੱਸਿਆ ਗਿਆ ਹੈ ਕਿ ਜੇ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੈ ਤਾਂ ਕਿਸਾਨ ਵੀ ਆਪਣੀਆਂ ਮੰਗਾਂ ‘ਤੇ ਬਾਜ਼ਿੱਦ ਹਨ । ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ । ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਦੇ ਪਿਤਾ ਹੋਏ ਲਾਪਤਾ, ਗਾਇਕ ਨੇ ਸੋਸ਼ਲ ਮੀਡੀਆ ‘ਤੇ ਮਦਦ ਲਈ ਕੀਤੀ ਅਪੀਲ
palwinder tohra ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਗਾਏ ਹਨ । jass bajwa song ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨੇ ‘ਤੇ ਬੈਠੇ ਹਨ, ਪਰ ਇਨ੍ਹਾਂ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ‘ਤੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ ।

0 Comments
0

You may also like