ਰੁਪਿੰਦਰ ਹਾਂਡਾ ਨੇ ਪੂਰੀ ਕੀਤੀ ਬਜ਼ੁਰਗ ਪ੍ਰਸ਼ੰਸਕ ਦੀ ਫ਼ਰਮਾਇਸ਼, ਦੇਖੋ ਵੀਡੀਓ

By  Lajwinder kaur May 14th 2019 12:28 PM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸਭ ਦੇ  ਦਿਲਾਂ ਨੂੰ ਕੀਲ ਕੇ ਰੱਖਿਆ ਹੋਇਆ ਹੈ। ਰੁਪਿੰਦਰ ਹਾਂਡਾ ਆਪਣੇ ਬੇਬਾਕ ਤੇ ਚੁਲਬਲੇ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਜਿਸ ਦੇ ਚੱਲਦੇ ਉਨ੍ਹਾਂ ਦੇ ਪ੍ਰਸ਼ੰਸਕ ਰੁਪਿੰਦਰ ਹਾਂਡਾ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ। ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਇੱਕ ਬਜ਼ੁਰਗ ਮਹਿਲਾ ਪ੍ਰਸ਼ੰਸਕ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪ੍ਰਸ਼ੰਸਕ ਨੇ ਫ਼ਰਮਾਇਸ਼ ਕੀਤੀ ਕਿ ਉਹ ਮਾਂ ਜੀ ਗੀਤ ਸੁਣਨਾ ਚਾਹੁੰਦੀ ਹੈ। ਰੁਪਿੰਦਰ ਹਾਂਡਾ ਨੇ ਬਹੁਤ ਹੀ ਪਿਆਰ ਨਾਲ ਆਪਣੇ ਪ੍ਰਸ਼ੰਸਕ ਦੀ ਇਹ ਖਵਾਇਸ਼ ਪੂਰੀ ਕੀਤੀ ਹੈ।

View this post on Instagram

 

Wadhya to pyar milna bot waddi achievement hundi . Aunty ji di special farmaish te ? #maaji song .

A post shared by Rupinder Handa (@rupinderhandaofficial) on May 9, 2019 at 9:21pm PDT

ਹੋਰ ਵੇਖੋ:ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰੁਪਿੰਦਰ ਹਾਂਡਾ ਨੇ ਕੁਝ ਇਸ ਤਰ੍ਹਾਂ ਕੀਤਾ ਯਾਦ ,ਵੇਖੋ ਵੀਡਿਓ 

ਰੁਪਿੰਦਰ ਹਾਂਡਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ, ‘Wadhya to pyar milna bot waddi achievement hundi . Aunty ji di special farmaish te  #maaji song’ । ਇਸ ਵੀਡੀਓ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਹੁਣ ਤੱਕ 56 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਹਨ। ਰੁਪਿੰਦਰ ਹਾਂਡਾ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਬਚ ਕੇ ਰਹਿ, ਜੋੜੀਆਂ, ਬੇਰੁਖੀਆਂ, ਮੇਰਾ ਸਰਦਾਰ, ਪਿਆਰ, ਤੋਰ ਦਾ ਕ੍ਰੇਜ਼, ਦਿਲ ਚੰਦਰਾ ਆਦਿ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਨੇ।

Related Post