ਪੰਜਾਬੀ ਗਾਇਕਾ ਸਾਰਿਕਾ ਗਿੱਲ ਨੇ ਸਿਹਤ ਠੀਕ ਹੋਣ ‘ਤੇ ਪਰਮਾਤਮਾ ਦਾ ਕੀਤਾ ਸ਼ੁਕਰਾਨਾ, ਫੈਨਜ਼ ਵੀ ਕਰ ਰਹੇ ਨੇ ਜਲਦੀ ਸਿਹਤਮੰਦ ਹੋਣ ਦੀਆਂ ਦੁਆਵਾਂ

By  Lajwinder kaur September 9th 2020 04:25 PM

ਪੰਜਾਬੀ ਗਾਇਕ ਸਾਰਿਕਾ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਸਨ । ਪਰ 19 ਅਗਸਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਕੁਝ ਵੀ ਫੈਨਜ਼ ਦੇ ਨਾਲ ਸਾਂਝਾ ਨਹੀਂ ਸੀ ਕੀਤਾ । ਪਰ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਨੇ ਇੱਕ ਪੋਸਟ ਪਾਈ ਹੈ ।

ਇਸ ਪੋਸਟ ਦੇ ਰਾਹੀਂ ਉਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ,  ‘‘ਤੂੰ ਮੇਰਾ ਰਾਖਾ ਸਭਨੀ ਥਾਈ’… ਤੁਹਾਡੀਆਂ  ਸ਼ੁੱਭਕਾਮਨਾਵਾਂ ਲਈ ਸਭ ਦਾ ਦਿਲੋਂ ਧੰਨਵਾਦ! ਹਾਲ ਹੀ ‘ਚ ਮੈਂ ਬਹੁਤ ਬੀਮਾਰ ਹੋ ਗਈ ਸੀ, ਬਹੁਤ ਮੁਸ਼ਕਿਲ ਸਮਾਂ ਗੁਜ਼ਾਰਿਆ ... ਪਰ ਹੁਣ ਮੇਰੀ ਸਿਹਤ ਕੁਝ ਬਿਹਤਰ ਹੈ ਅਤੇ ਘਰ ਵਿਚ ਆਰਾਮ ਕਰ ਰਹੀ ਹਾਂ’। ਇਸ ਪੋਸਟ ‘ਤੇ ਫੈਨਜ਼ ਕਮੈਂਟਸ ਕਰਕੇ ਸਾਰਿਕਾ ਗਿੱਲ ਦੀ ਚੰਗੀ ਤੇ ਜਲਦੀ ਠੀਕ ਹੋਣ ਦੀ ਦੁਆਵਾਂ ਕਰ ਰਹੇ ਨੇ ।

sarika gill get well soon by fans

View this post on Instagram

 

Waheguru ji sab da bhala kri ?? Stay safe, stay at home & protect yourselves, your family & your community. Baba mehr kre ??

A post shared by Sarika Gill (GILL SAAB) (@sarikagill) on Mar 22, 2020 at 4:41am PDT

ਜੇ ਗੱਲ ਕਰੀਏ ਸਾਰਿਕਾ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ‘ਖਜੂਰੀ ਗੁੱਤ’, ‘ਮਿਸ ਕੌਰ’, ‘ਡਿਗਰੀਆਂ’ ,‘ਸਵੈਗ’, ‘ਚਰਚੇ’ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਉਹਨਾਂ ਦੇ ਗੀਤਾਂ ‘ਚ ਜ਼ਿਆਦਾਤਰ ਪੰਜਾਬ ਦਾ ਸੱਭਿਆਚਾਰ ਦੇਖਣ ਨੂੰ ਮਿਲਦਾ ਹੈ ।

Related Post