ਸ਼ਿਵਜੋਤ ਆਪਣੇ ਨਵੇਂ ਗੀਤ ‘ਵਾਲੀਆਂ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗੀਤ ਨੂੰ ਮਿਲ ਰਿਹਾ ਹੈ ਚੰਗਾ ਹੁੰਗਾਰਾ, ਦੇਖੋ ਵੀਡੀਓ

By  Lajwinder kaur June 17th 2020 04:34 PM -- Updated: June 18th 2020 02:05 PM

ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ‘ਵਾਲੀਆਂ’ (Waliyan)ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸ਼ਿਵਜੋਤ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ ਤੇ ਗੀਤ ‘ਚ ਫੀਮੇਲ ਵੋਕਲ ਸਾਰਾ ਗੁਰਪਾਲ ਨੇ ਦਿੱਤੀ ਹੈ ।

Vote for your favourite : https://www.ptcpunjabi.co.in/voting/

ਇਸ ਰੋਮਾਂਟਿਕ ਗੀਤ ਦੇ ਬੋਲ ਖੁਦ ਸ਼ਿਵਜੋਤ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਗਾਣੇ ਨੂੰ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ । ਜੇ ਗੱਲ ਕਰੀਏ ਵੀਡੀਓ ਦੀ ਤਾਂ ਉਹ ਯਾਦੂ ਬਰਾੜ ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ । ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਸ਼ਿਵਜੋਤ ਤੇ ਵਿਦੇਸ਼ੀ ਮਾਡਲ Marianna Hovhannisian । ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ।ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

shivjot new song waliyan out

ਜੇ ਗੱਲ ਕਰੀਏ ਸ਼ਿਵਜੋਤ ਦੇ ਵਰਕ ਫਰੰਟ ਦੀ ਤਾਂ ਉਹ ਪਲਾਜ਼ੋ, ਪਲਾਜ਼ੋ 2, ਆਈ ਕੈਂਡੀ, ਦਿਲਬਰੀਆਂ, ਰਿਸਕ, ਮੋਟੀ ਮੋਟੀ ਅੱਖ, ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ । ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਚ ਵੀ ਗੀਤ ਗਾ ਚੁੱਕੇ ਹਨ ।

shivjot

Related Post