ਪੰਜਾਬੀ ਗਾਇਕ ਸਿਮਰ ਦੋਰਾਹਾ ਨੇ ਦੁਕਾਨ ‘ਤੇ ਕੀਤੀ ਗੁੰਡਾਗਰਦੀ, ਗਾਲਾਂ ਕੱਢੀਆਂ ਅਤੇ ਕੀਤੀ ਭੰਨਤੋੜ, ਵੇਖੋ ਵੀਡੀਓ

By  Shaminder February 7th 2023 04:15 PM -- Updated: February 7th 2023 04:22 PM

ਪੰਜਾਬੀ ਗਾਇਕ ਸਿਮਰ ਦੋਰਾਹਾ (Simar Doraha) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਗਾਇਕ ਇੱਕ ਢਾਬੇ ‘ਤੇ ਭੰਨਤੋੜ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਿਸ ਤਰ੍ਹਾਂ ਢਾਬੇ ‘ਤੇ ਗਾਲਾਂ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਦੇ ਨਾਲ ਹੀ ਸਮਾਨ ਅਤੇ ਦੁਕਾਨ ਦੀ ਤੋੜ ਭੰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

Simar Doraha,, image Source : Instagram

ਹੋਰ ਪੜ੍ਹੋ : ਹਾਰਬੀ ਸੰਘਾ ਨੇ ਆਪਣੀ ਭਤੀਜੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਖ਼ਾਸ ਅੰਦਾਜ਼ ‘ਚ ਜੋੜੀ ਨੂੰ ਦਿੱਤੀ ਵਧਾਈ

ਦੁਕਾਨ ਮੁਲਾਜ਼ਮ ਨੇ ਲਗਾਏ ਹੱਥੋ-ਪਾਈ ਦੇ ਇਲਜ਼ਾਮ

ਇਹੀ ਨਹੀਂ ਢਾਬੇ ‘ਤੇ ਮੌਜੂਦ ਇੱਕ ਮੁਲਾਜ਼ਮ ਦੇ ਨਾਲ ਹੱਥੋ ਪਾਈ ਵੀ ਕਰਨ ਦੀ ਗੱਲ ਮੁਲਾਜ਼ਮ ਵੱਲੋਂ ਕੀਤੀ ਜਾ ਰਹੀ ਹੈ । ਢਾਬੇ ‘ਚ ਮੌਜੂਦ ਇਸ ਸ਼ਖਸ ਦਾ ਕਹਿਣਾ ਹੈ ਕਿ ਉਸ ਦੇ ਨਾਲ ਗਾਲੀ ਗਲੌਚ ਵੀ ਕੀਤੀ ਗਈ ਹੈ ।

Shop Owner Image Source : Instagram

ਹੋਰ ਪੜ੍ਹੋ : ਵੈਲੇਂਨਟਾਈਨ ਵੀਕ 2023 : ਵੈਲੇਂਟਾਈਨ ਵੀਕ ‘ਤੇ ਛਲਕਿਆ ਸਿੰਗਲ ਲੋਕਾਂ ਦਾ ਦਰਦ, ਕਿਹਾ ਰੋਜ਼ ਡੇਅ ‘ਤੇ ਰੋਜ ਨਹੀਂ ਤਾਂ ਗੁਲਾਬ ਜਾਮੁਨ ਹੀ ਦੇ ਦੋ’ ਵੇਖੋ ਮਜ਼ੇਦਾਰ ਮੀਮਸ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਿਸ ਤਰ੍ਹਾਂ ਬਦਸਲੂਕੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਢਾਬੇ ‘ਚ ਬਦਸਲੂਕੀ ਦਾ ਸ਼ਿਕਾਰ ਹੋਏ ਸ਼ਖਸ ਨੇ ਇਸ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਹੈ ।

Simar Doraha '' Image Source : Instagram

ਲੋਕਾਂ ਨੇ ਵੀ ਦਿੱਤਾ ਪ੍ਰਤੀਕਰਮ

ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਇੱਕ ਯੂਜ਼ਰ ਨੇ ਕਿਹਾ ਕਿ ‘ਤਾੜੀ ਇੱਕ ਹੱਥ ਨਾਲ ਵੱਜਦੀ, ਦੁਕਾਨ ਵਾਲੇ ਨੇ ਵੀ ਕੁਝ ਕਿਹਾ ਹੋਣਾ’। ਇੱਕ ਹੋਰ ਨੇ ਲਿਖਿਆ ‘ਗਾਣੇ ਫਲੌਪ. ਫਲੌਪ ਬੰਦਾ’। ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਪ੍ਰਤੀਕਰਮ ਦਿੱਤੇ ਹਨ ।

 

View this post on Instagram

 

A post shared by PTC News (@ptc_news)

Related Post