ਪੰਜਾਬੀ ਗਾਇਕ ਸਿੰਗਾ ਤੇ ਉਰਵਸ਼ੀ ਰੌਤੇਲਾ ਦਾ ਨਵਾਂ ਗਾਣਾ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Rupinder Kaler
February 13th 2021 05:44 PM
ਪੰਜਾਬੀ ਗਾਇਕ ਸਿੰਗਾ ਦਾ ਨਵਾਂ ਗਾਣਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ‘ਤੇਰੀ ਲੋੜ ਵੇ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਤੇ ਸਿੰਗਾ ਨੂੰ ਫੀਚਰ ਕੀਤਾ ਗਿਆ ਹੈ ।
ਹੋਰ ਪੜ੍ਹੋ :
ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਸੋਨੂੰ ਸੂਦ ਨੇ ਮੋਗਾ ’ਚ ਵੰਡੇ ਈ-ਰਿਕਸ਼ੇ
ਅਨੀਤਾ ਹਸਨੰਦਾਨੀ ਨੇ ਆਪਣੇ ਬੱਚੇ ਨਾਲ ਪਹਿਲੀ ਤਸਵੀਰ ਕੀਤੀ ਸਾਂਝੀ

'ਤੇਰੀ ਲੋੜ ਵੇ' ਗੀਤ ੈੋੁਟੁਬੲ ਤੇ ਕਾਫੀ ਟ੍ਰੇਂਡ ਕਰ ਰਿਹਾ ਹੈ। ਸਿੰਗਾ ਤੇ ਉਰਵਸ਼ੀ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਰਵਸ਼ੀ ਰੌਤੇਲਾ ਨੇ ਬਾਲੀਵੁੱਡ 'ਚ ਤਾਂ ਕਈ ਰੀ ਮਿਕਸ ਪੰਜਾਬੀ ਗੀਤਾਂ 'ਚ ਕੰਮ ਕੀਤਾ ਹੈ। ਪਰ ਪੰਜਾਬੀ ਇੰਡਸਟਰੀ 'ਚ ਉਹਨਾਂ ਨੇ ਇਸ ਗੀਤ ਰਾਹੀਂ ਆਪਣਾ ਕਦਮ ਰੱਖਿਆ ਹੈ ।

ਸਿੰਗਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਸ ਗਾਣੇ ਵਿੱਚ ਉਰਵਸ਼ੀ ਤੇ ਸਿੰਗਾ ਦੀ ਕੈਮਿਸਟਰੀ ਦੇਖਣ ਲਾਇਕ ਹੈ।