ਅਨੀਤਾ ਹਸਨੰਦਾਨੀ ਨੇ ਆਪਣੇ ਬੱਚੇ ਨਾਲ ਪਹਿਲੀ ਤਸਵੀਰ ਕੀਤੀ ਸਾਂਝੀ
ਅਨੀਤਾ ਹਸਨੰਦਾਨੀ ਜਿਨ੍ਹਾਂ ਦੇ ਘਰ ਬੀਤੇ ਦਿਨੀਂ ਬੇਟੇ ਨੇ ਜਨਮ ਲਿਆ ਹੈ । ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਪਹਿਲੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਅਨੀਤਾ ਆਪਣੇ ਬੇਟੇ ਨੂੰ ਗੋਦ ‘ਚ ਲਈ ਬੈਠੀ ਹੈ । ਰੋਹਿਤ ਰੈੱਡੀ ਵੀ ਇਸ ਤਸਵੀਰ ‘ਚ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਰੋਹਿਤ ਰੈੱਡੀ ਨੇ ਹਸਤਪਾਲ ਤੋਂ ਕੁਝ ਵੀਡੀਓ ਸ਼ੇਅਰ ਕੀਤੇ ਸਨ ।
ਬਾਲੀਵੁੱਡ ਅਤੇ ਕਈ ਸੀਰੀਅਲਸ ‘ਚ ਕੰਮ ਕਰ ਚੁੱਕੀ ਅਨੀਤਾ ਹਸਨੰਦਾਨੀ ਜਿਨ੍ਹਾਂ ਨੇ ਬੀਤੇ ਦਿਨੀਂ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪਤੀ ਨੇ ਬੀਤੇ ਦਿਨੀਂ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਸੀ ।
ਹੋਰ ਪੜ੍ਹੋ : ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਬਜ਼ੁਰਗ ਕਿਸਾਨ 26 ਜਨਵਰੀ ਤੋਂ ਲਾਪਤਾ, ਖਾਲਸਾ ਏਡ ਨੇ ਜਾਣਕਾਰੀ ਕੀਤੀ ਸਾਂਝੀ
ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ ਰੋਹਿਤ ਰੈੱਡੀ ਨੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ।ਇਸ ਵੀਡੀਓ ‘ਚ ਉਹ ਆਪਣੇ ਬੱਚੇ ਨੂੰ ਵੇਖ ਰਹੇ ਸਨ ਅਤੇ ਅੰਦਾਜ਼ਾ ਲਗਾ ਰਹੇ ਸੀ ਕਿ ਉਨ੍ਹਾਂ ਦੇ ਬੱਚੇ ਦੇ ਨੈਣ ਨਕਸ਼ ਬਿਲਕੁਲ ਉਨ੍ਹਾਂ ਵਰਗੇ ਹਨ ।
ਦੱਸ ਦਈਏ ਕਿ ਅਨੀਤਾ ਨੇ ‘ਯੇ ਦਿਲ’, ‘ਕੋਈ ਆਪ ਸਾ’, ‘ਅਗਨੀਪਥ ਰਿਟਰਨ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।
View this post on Instagram