ਬੱਬਲ ਰਾਏ ਵੱਲੋਂ ਸਾਂਝੀ ਕੀਤੀ ਇਸ ਪੁਰਾਣੀ ਤਸਵੀਰ 'ਚ ਛੁਪੇ ਨੇ ਕਈ ਨਾਮੀ ਚਿਹਰੇ, ਕੀ ਤੁਸੀਂ ਪਹਿਚਾਣਿਆ ?

By  Aaseen Khan September 11th 2019 11:50 AM

ਪੁਰਾਣੀਆਂ ਯਾਦਾਂ ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਕਰਨਾ ਅੱਜ ਕੱਲ੍ਹ ਆਮ ਜਿਹੀ ਗੱਲ ਹੋ ਚੁੱਕੀ ਹੈ। ਹੁਣ ਕਿਸੇ ਨੂੰ ਵੀ ਇੰਝ ਨਹੀਂ ਲੱਗਦਾ ਹੈ ਕਿ ਇਹ ਤਸਵੀਰ ਚੰਗੀ ਨਹੀਂ ਹੈ ਤਾਂ ਸ਼ੋਸ਼ਲ ਮੀਡੀਆ 'ਤੇ ਸਾਂਝੀ ਨਹੀਂ ਕਰਨੀ ਸਗੋਂ ਅੱਜ ਕੱਲ੍ਹ ਦਾ ਟਰੈਂਡ ਤਾਂ ਪੁਰਾਣੀਆਂ ਯਾਦਾਂ ਜਿਹੋ ਜਿਹੀਆਂ ਵੀ ਹੋਣ ਸਾਂਝੀਆਂ ਕਰਨ ਦਾ ਹੈ। ਅਜਿਹੀ ਹੀ ਤਸਵੀਰ ਗਾਇਕ ਅਤੇ ਅਦਾਕਾਰ ਬੱਬਲ ਰਾਏ ਵੱਲੋਂ ਸਾਂਝੀ ਕੀਤੀ ਗਈ ਜਿਸ 'ਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅੱਧੀ ਪੰਜਾਬੀ ਇੰਡਸਟਰੀ ਤਸਵੀਰ 'ਚ ਨਜ਼ਰ ਆ ਰਹੀ ਹੈ।

ਜੀ ਹਾਂ ਇਹਨਾਂ ਚਿਹਰਿਆਂ ਨੂੰ ਪਹਿਚਾਨਣਾ ਮੁਸ਼ਕਿਲ ਹੈ ਪਰ ਜ਼ਿਆਦਾਤਰ ਪਹਿਚਾਣ 'ਚ ਆ ਜਾਂਦੇ ਹਨ ਕਿਉਂਕਿ ਇਹਨਾਂ ਦੇ ਚਾਹੁਣ ਵਾਲੇ ਲੱਖਾਂ ਨਹੀਂ ਸਗੋਂ ਕਰੋੜਾਂ 'ਚ ਹਨ। ਜੇਕਰ ਤਸਵੀਰ ਦੇਖ ਤੁਸੀਂ ਨਹੀਂ ਪਹਿਚਾਣ ਸਕੇ ਤਾਂ ਦੱਸ ਦਈਏ ਇਸ ਤਸਵੀਰ 'ਚ ਗਾਇਕ ਰਾਜਾ ਬਾਠ, ਕੁਲਵਿੰਦਰ ਬਿੱਲਾ, ਪ੍ਰਭ ਗਿੱਲ, ਅਮਰਿੰਦਰ ਗਿੱਲ, ਹਾਰਡੀ ਸੰਧੂ, ਗੁਰੂ ਰੰਧਾਵਾ, ਅਤੇ ਖੁਦ ਬੱਬਲ ਰਾਏ ਨਜ਼ਰ ਆ ਰਹੇ ਹਨ।

ਹੋਰ ਵੇਖੋ : ਰਾਨੂ ਮੰਡਲ ਦਾ ਤੀਜਾ ਗੀਤ ਹੋਇਆ ਰਿਕਾਰਡ, ਇਸ ਵਾਰ ਦਿਖਿਆ ਵੱਖਰਾ ਅੰਦਾਜ਼, ਦੇਖੋ ਵੀਡੀਓ

 

View this post on Instagram

 

Can u recognise kaun kaun aa pic vich .??? n tag them #majorthrowback ? #littlyf

A post shared by Babbal Rai (@babbalrai9) on Sep 9, 2019 at 8:07pm PDT

ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਬੱਬਲ ਰਾਏ ਨੇ ਵੀ ਆਪਣੇ ਫੈਨਸ ਨੂੰ ਇਸ ਤਸਵੀਰ 'ਚ ਨਜ਼ਰ ਆ ਰਹੇ ਗਾਇਕਾਂ ਨੂੰ ਪਹਿਚਾਨਣ ਲਈ ਕਿਹਾ ਹੈ ਅਤੇ ਉਹਨਾਂ ਦੇ ਫੈਨਸ ਪਹਿਚਾਣ ਵੀ ਰਹੇ ਹਨ। ਤਸਵੀਰ ਦੇਖਣ 'ਚ ਤਾਂ ਬਹੁਤ ਪੁਰਾਣੀ ਲੱਗ ਰਹੀ ਹੈ। ਇੰਝ ਲੱਗਦਾ ਹੈ ਕਿ ਇਹ ਤਸਵੀਰ ਇਹਨਾਂ ਸਿਤਾਰਿਆਂ ਦੇ ਕਰੀਅਰ ਦੀ ਸ਼ੁਰੂਆਤ ਦੀ ਹੈ। ਤਸਵੀਰ 'ਚ ਨਜ਼ਰ ਆ ਰਹੇ ਇਹ ਸਾਰੇ ਹੀ ਸਿਤਾਰੇ ਅੱਜ ਪੰਜਾਬੀ ਇੰਡਸਟਰੀ ਦੇ ਸ਼ਿਖਰਾਂ 'ਤੇ ਪਹੁੰਚ ਚੁੱਕੇ ਨਾਮ ਹਨ।

Related Post