ਪੰਜਾਬੀ ‘ਟੱਪੇ’ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਈ ਪੰਜਾਬੀ ਗਾਇਕਾ ਸੁਖਪ੍ਰੀਤ ਕੌਰ, ਦੇਖੋ ਵੀਡੀਓ

By  Lajwinder kaur March 27th 2020 12:30 PM -- Updated: March 27th 2020 12:42 PM

ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀਅਤ ਤੇ ਪੰਜਾਬੀਆਂ ਲਈ ਨਵੇਂ ਤੇ ਵੱਖਰੇ ਉਪਰਾਲੇ ਕੀਤੇ ਜਾਂਦਾ ਨੇ । ਪੀਟੀਸੀ ਸਟੂਡੀਓ ਅਜਿਹਾ ਪਲੇਟਫਾਰਮ ਹੈ ਜੋ ਨੌਜਵਾਨ ਪੀੜੀ ਨੂੰ ਆਪਣਾ ਹੁਨਰ ਜੱਗ ਜਾਹਿਰ ਕਰਨ ਦਾ ਮੌਕਾ ਦਿੰਦਾ ਹੈ । ਪੀਟੀਸੀ ਸਟੂਡੀਓ ‘ਚ ਨਵੇਂ ਕਲਾਕਾਰਾਂ ਨੂੰ ਗਾਉਣ ਦਾ ਮੌਕਾ ਦਿੱਤਾ ਜਾਂਦਾ ਹੈ , ਇਸ ਤੋਂ ਇਲਾਵਾ ਇਸ ਮੰਚ ‘ਤੇ ਕਈ ਨਾਮੀ ਗਾਇਕ ਵੀ ਗਾ ਚੁੱਕੇ ਨੇ । ਇਸ ਹਫ਼ਤੇ ਪੰਜਾਬੀ ਗਾਇਕਾ ਸੁਖਪ੍ਰੀਤ ਕੌਰ ਆਪਣੀ ਆਵਾਜ਼ ‘ਚ ਗੀਤ ਲੈ ਕੇ ਆਏ ਨੇ । ਜੀ ਹਾਂ ਉਹ ਪੰਜਾਬੀ ‘ਟੱਪੇ’ ਲੈ ਕੇ ਆਏ ਨੇ । ਜਿਸ ‘ਚ ਜ਼ਿੰਦਗੀ ਨਾਲ ਜੁੜੇ ਰਿਸ਼ਤਿਆਂ ਦੇ ਖੱਟੇ- ਮਿੱਠੇ ਰੰਗਾਂ ਨੂੰ ਬਿਆਨ ਕੀਤਾ ਗਿਆ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

ਹੋਰ ਵੇਖੋ:ਪਿਓ ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਗੀਤ ‘ਸ਼ਮਲਾ’ ਬਲਰਾਜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

ਇਸ ਗੀਤ ਨੂੰ ਮਿਊਜ਼ਿਕ ਸੁਰਿੰਦਰ ਬੱਚਨ ਹੋਰਾਂ ਨੇ ਦਿੱਤਾ ਹੈ ਜਦੋਂਕਿ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਜਾਰੀ ਕੀਤਾ ਗਿਆ ਹੈ ਇਸ ਗੀਤ ਦਾ ਅਨੰਦ ਯੂਟਿਊਬ ਚੈਨਲ ਉੱਤੇ ਲਿਆ ਜਾ ਸਕਦਾ ਹੈ । ਇਸ ਗੀਤ ਦਾ ਵੀਡੀਓ ਸੰਦੀਪ ਬੇਦੀ ਵੱਲੋਂ ਤਿਆਰ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪਹਿਲਾਂ ਵੀ ਕਈ ਪੰਜਾਬੀ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਹੰਸ ਰਾਜ ਹੰਸ, ਖ਼ਾਨ ਸਾਬ, ਮਾਸਟਰ ਸਲੀਮ ਵਰਗੇ ਕਈ ਹੋਰ ਨਾਮੀ ਗਾਇਕ ਪੀਟੀਸੀ ਸਟੂਡੀਓ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ । ਪੀਟੀਸੀ ਰਿਕਾਰਡਜ਼ ਦੇ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Related Post