‘ਕਿਸਮਤ-2’ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਜੋਰਾਂ-ਸ਼ੋਰਾਂ ’ਤੇ, ਫ਼ਿਲਮ ਦੇ ਡਾਇਰੈਕਟਰ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਐਮੀ ਵਿਰਕ ਤੇ ਸਰਗੁਣ ਮਹਿਤਾ ਇਕ ਵਾਰ ਫਿਰ "ਕਿਸਮਤ 2" ਵਿਚ ਨਜ਼ਰ ਆਉਣਗੇ। ਸਾਲ 2018 ਦੀ ਸੁਪਰਹਿੱਟ ਫਿਲਮ "ਕਿਸਮਤ" ਦਾ ਸੀਕੁਅਲ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ । ਜਿਸ ਦੀ ਜਾਣਾਕਾਰੀ ਖੁਦ ਜਗਦੀਪ ਸਿੱਧੂ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ ।

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਡਾਇਲਾਗ ਵੀ ਜਗਦੀਪ ਸਿੱਧੂ ਨੇ ਹੀ ਲਿਖੇ ਹਨ। ਪਹਿਲੀ ਫਿਲਮ "ਕਿਸਮਤ" ਜਰੀਏ ਪੰਜਾਬੀ ਸਿਨੇਮੇ ਵਿਚ ਵੱਡੀ ਪਹਿਚਾਣ ਬਣਾਉਣ ਵਾਲੀ ਐਕਟਰਸ ਤਾਨੀਆ ਇਸ ਫਿਲਮ ਵਿੱਚ ਇਕ ਵੱਖਰੇ ਅਤੇ ਦਮਦਾਰ ਕਿਰਦਾਰ ਵਿੱਚ ਨਜ਼ਰ ਆਏਗੀ।

ਹੋਰ ਪੜ੍ਹੋ :
ਆਪਣੀ ਵੈਡਿੰਗ ਐਨੀਵਰਸਿਰੀ ‘ਤੇ ਕਰੀਨਾ ਕਪੂਰ ਨੇ ਦੱਸਿਆ ‘ਹੈਪੀ ਮੈਰਿਜ’ ਦਾ ਰਾਜ
ਅਫਸਾਨਾ ਖ਼ਾਨ ਤੇ ਬਾਣੀ ਸੰਧੂ ਨੇ ਰੋਹਨਪ੍ਰੀਤ ਤੇ ਨੇਹਾ ਕੱਕੜ ਦੇ ਵਿਆਹ ਦਾ ਕਾਰਡ ਕੀਤਾ ਸ਼ੇਅਰ !
ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਇਸ ਵਜ੍ਹਾ ਕਰਕੇ ਕਿਹਾ ਫਲਰਟਿੰਗ ਕਿੰਗ

ਇਸ ਫਿਲਮ ਚ ਪੰਜਾਬੀ ਜਗਤ ਦੇ ਕਈ ਹੋਰ ਚਰਚਿਤ ਸਿਤਾਰੇ ਵੀ ਨਜ਼ਰ ਆਉਣਗੇ। ਪਹਿਲੀ ਫਿਲਮ ਵਾਂਗ ਹੀ ਇਸ ਫਿਲਮ ਦਾ ਸੰਗੀਤ ਇਸ ਦੀ ਜਿੰਦਜਾਨ ਹੋਵੇਗਾ। ਫਿਲਮ ਦਾ ਮਿਊਜ਼ਿਕ ਗੀਤਕਾਰ ਜਾਨੀ ਤੇ ਸੰਗੀਤਕਾਰ-ਗਾਇਕ ਬੀ ਪਰੈਕ ਦੀ ਜੋੜੀ ਨੇ ਤਿਆਰ ਕੀਤਾ ਹੈ । ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਹੀ ਡਾਇਰੈਕਟ ਕਰ ਰਹੇ ਹਨ।