‘ਕਿਸਮਤ-2’ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਜੋਰਾਂ-ਸ਼ੋਰਾਂ ’ਤੇ, ਫ਼ਿਲਮ ਦੇ ਡਾਇਰੈਕਟਰ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Written by  Rupinder Kaler   |  October 17th 2020 12:53 PM  |  Updated: October 17th 2020 12:53 PM

‘ਕਿਸਮਤ-2’ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਜੋਰਾਂ-ਸ਼ੋਰਾਂ ’ਤੇ, ਫ਼ਿਲਮ ਦੇ ਡਾਇਰੈਕਟਰ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਐਮੀ ਵਿਰਕ ਤੇ ਸਰਗੁਣ ਮਹਿਤਾ ਇਕ ਵਾਰ ਫਿਰ "ਕਿਸਮਤ 2" ਵਿਚ ਨਜ਼ਰ ਆਉਣਗੇ। ਸਾਲ 2018 ਦੀ ਸੁਪਰਹਿੱਟ ਫਿਲਮ "ਕਿਸਮਤ" ਦਾ ਸੀਕੁਅਲ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਫ਼ਿਲਮ  ਦੀ ਸ਼ੂਟਿੰਗ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ।  ਜਿਸ ਦੀ ਜਾਣਾਕਾਰੀ ਖੁਦ ਜਗਦੀਪ ਸਿੱਧੂ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ ।

ammy

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਡਾਇਲਾਗ ਵੀ ਜਗਦੀਪ ਸਿੱਧੂ ਨੇ ਹੀ ਲਿਖੇ ਹਨ। ਪਹਿਲੀ ਫਿਲਮ "ਕਿਸਮਤ" ਜਰੀਏ ਪੰਜਾਬੀ ਸਿਨੇਮੇ ਵਿਚ ਵੱਡੀ ਪਹਿਚਾਣ ਬਣਾਉਣ ਵਾਲੀ ਐਕਟਰਸ ਤਾਨੀਆ ਇਸ ਫਿਲਮ ਵਿੱਚ ਇਕ ਵੱਖਰੇ ਅਤੇ ਦਮਦਾਰ ਕਿਰਦਾਰ ਵਿੱਚ ਨਜ਼ਰ ਆਏਗੀ।

jagdeep

ਹੋਰ ਪੜ੍ਹੋ :

jagdeep

ਇਸ ਫਿਲਮ ਚ ਪੰਜਾਬੀ ਜਗਤ ਦੇ ਕਈ ਹੋਰ ਚਰਚਿਤ ਸਿਤਾਰੇ ਵੀ ਨਜ਼ਰ ਆਉਣਗੇ। ਪਹਿਲੀ ਫਿਲਮ ਵਾਂਗ ਹੀ ਇਸ ਫਿਲਮ ਦਾ ਸੰਗੀਤ ਇਸ ਦੀ ਜਿੰਦਜਾਨ ਹੋਵੇਗਾ। ਫਿਲਮ ਦਾ ਮਿਊਜ਼ਿਕ ਗੀਤਕਾਰ ਜਾਨੀ ਤੇ ਸੰਗੀਤਕਾਰ-ਗਾਇਕ ਬੀ ਪਰੈਕ ਦੀ ਜੋੜੀ ਨੇ ਤਿਆਰ ਕੀਤਾ ਹੈ । ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਹੀ ਡਾਇਰੈਕਟ ਕਰ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network