ਆਰ ਨੇਤ ਦਾ ਗੀਤ ‘ਦੱਬਦਾ ਕਿੱਥੇ ਆ’ ਨੇ 50 ਮਿਲੀਅਨ ਦੇ ਅੰਕੜੇ ਨੂੰ ਕੀਤਾ ਪਾਰ, ਪੋਸਟ ਪਾ ਕੇ ਕੀਤਾ ਦਰਸ਼ਕਾਂ ਦਾ ਧੰਨਵਾਦ

By  Lajwinder kaur May 27th 2019 12:41 PM

ਪੰਜਾਬੀ ਗਾਇਕ ਆਰ ਨੇਤ ਜਿਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਤੇ ਸਖ਼ਤ ਮਿਹਨਤ ਸਦਕਾ ਅੱਜ ਪੰਜਾਬੀ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਉਨ੍ਹਾਂ ਦੀ ਦਮਦਾਰ ਆਵਾਜ਼ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਹੈ। ‘ਡਿਫਾਲਟਰ’ ਗੀਤ ਜਿਸ ਨੇ ਆਰ ਨੇਤ ਨੂੰ ਨਾਮੀ ਗਾਇਕਾਂ ਦੀ ਕਤਾਰ ‘ਚ ਸ਼ਾਮਿਲ ਕਰ ਦਿੱਤਾ। ਇਸ ਗੀਤ ਦੀ ਸਫ਼ਲਤਾ ਤੋਂ ਬਾਅਦ ਆਰ ਨੇਤ ਚੱਕਵੀਂ ਬੀਟ ਵਾਲਾ ਆਪਣਾ ਇੱਕ ਹੋਰ ਗੀਤ ਦੱਬਦਾ ਕਿੱਥੇ ਆ ਲੈ ਕੇ ਆਏ ਸਨ। ਇਸ ਵਾਰ ਵੀ ਉਹ ਆਪਣੇ ਫੈਨਜ਼ ਦੀ ਕਸੌਟੀ ਉੱਤੇ ਖਰ੍ਹੇ ਉੱਤਰੇ ਸਨ। ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲੁਸਿਵ ਰਿਲੀਜ਼ ਕੀਤਾ ਗਿਆ ਸੀ। ਇਸ ਦੇ ਨਾਲ ਇਸ ਗੀਤ ਨੂੰ ਜੱਸ ਰਿਕਾਡਸ ਦੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਸੀ। ਦਰਸ਼ਕਾਂ ਵੱਲੋਂ ਗੀਤ ਨੂੰ ਅਜੇ ਤੱਕ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਇਹ ਗੀਤ 50 ਮਿਲੀਅਨ ਦਾ ਅੰਕੜੇ ਨੂੰ ਪਾਰ ਕਰ ਗਿਆ ਹੈ।

View this post on Instagram

 

❤️Thnks Guys For Your Spoting? /#dabdakitheaa 50 MILLION CROSSED ON YOU TUBE✌?✌?✌? Keep supporting guys ??

A post shared by R Nait (@official_rnait) on May 26, 2019 at 12:59pm PDT

ਹੋਰ ਵੇਖੋ:ਪਿਆਰ ਦੇ ਰੰਗਾਂ ‘ਚ ਰੰਗੇ ਨਜ਼ਰ ਆ ਰਹੇ ਨੇ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ, ਰਿਲੀਜ਼ ਹੋਇਆ ਨਵਾਂ ਗੀਤ ‘ਬੋਲਦਾ ਨਈ’, ਵੇਖੋ ਵੀਡੀਓ

ਆਰ ਨੇਤ ਨੇ ਆਪਣੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਸ਼ੇਅਰ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘Thnks Guys For Your Spoting...

#dabdakitheaa 50 MILLION CROSSED ON YOU TUBE...

Keep supporting guys’

View this post on Instagram

 

Ready for Live show ajo surrey walio ✌️✌️✌️❤️❤️❤️

A post shared by R Nait (@official_rnait) on May 26, 2019 at 6:52pm PDT

ਦੱਬਦਾ ਕਿੱਥੇ ਆ ਗੀਤ ‘ਚ ਆਰ ਨੇਤ ਦਾ ਸਾਥ ਗੁਰਲੇਜ਼ ਅਖ਼ਤਰ ਨੇ ਦਿੱਤਾ ਹੈ। ਉਨ੍ਹਾਂ ਦਾ ਗੀਤ ਸ਼ੋਸ਼ਲ ਮੀਡੀਆ ਉੱਤੇ ਖੂਬ ਛਾਇਆ ਰਿਹਾ ਹੈ। ਆਰ ਨੇਤ ਜੋ ਕਿ ਆਪਣੇ ਮਿਊਜ਼ਿਕਲ ਟੂਰ ਦੇ ਲਈ ਕੈਨੇਡਾ ਗਏ ਹੋਏ ਹਨ। ਕੈਨੇਡਾ ‘ਚ ਰਹਿੰਦੇ ਪੰਜਾਬੀਆਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post