ਜਦੋਂ ਸਟੇਜ 'ਤੇ ਆਰ ਨੇਤ ਦੀ ਹੌਸਲਾ ਅਫ਼ਜ਼ਾਈ ਕਰਨ ਪਹੁੰਚੀ ਛੋਟੀ ਬੱਚੀ ਤਾਂ ਆਰ ਨੇਤ ਨੇ ਕੀਤਾ ਕੁਝ ਅਜਿਹਾ ਕਿ ਜਿੱਤ ਲਿਆ ਸਭ ਦਾ ਦਿਲ, ਦੇਖੋ ਵੀਡੀਓ

By  Aaseen Khan March 5th 2019 02:18 PM

ਜਦੋਂ ਸਟੇਜ 'ਤੇ ਆਰ ਨੇਤ ਦੀ ਹੌਸਲਾ ਅਫ਼ਜ਼ਾਈ ਕਰਨ ਪਹੁੰਚੀ ਛੋਟੀ ਬੱਚੀ ਤਾਂ ਆਰ ਨੇਤ ਨੇ ਕੀਤਾ ਕੁਝ ਅਜਿਹਾ ਕਿ ਜਿੱਤ ਲਿਆ ਸਭ ਦਾ ਦਿਲ : ਪੰਜਾਬੀ ਗਾਇਕ ਆਰ ਨੇਤ ਜਿੰਨ੍ਹਾਂ ਨੇ ਆਪਣੀ ਗਾਇਕੀ ਅਤੇ ਕਲਮ ਦੇ ਦਮ 'ਤੇ ਪੰਜਾਬੀ ਇੰਡਸਟਰੀ 'ਚ ਵੱਡਾ ਨਾਮਣਾ ਖੱਟਿਆ ਹੈ। ਆਰ ਨੇਤ ਲਾਈਵ ਅਖਾੜਿਆਂ ਦੀ ਗਾਇਕੀ ਲਈ ਸਰਾਹੇ ਜਾਂਦੇ ਹਨ। ਪਰ ਇਸ ਵਾਰ ਲਾਈਵ ਅਖਾੜੇ ਦੌਰਾਨ ਉਹਨਾਂ ਗਾਇਕੀ ਤੋਂ ਇਲਾਵਾ ਕੁਝ ਅਜਿਹਾ ਕੀਤਾ ਕਿ ਉਹਨਾਂ ਦੇ ਪ੍ਰਸ਼ੰਸ਼ਕ ਆਰ ਨੇਤ ਦੀਆਂ ਤਾਰੀਫਾਂ ਦੇ ਪੁਲ ਬੰਨ ਰਹੇ ਹਨ। ਜੀ ਹਾਂ ਆਰ ਨੇਤ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਆਰ ਨੇਤ ਸਟੇਜ 'ਤੇ ਆਈ ਛੋਟੀ ਬੱਚੀ ਦੀ ਹੌਂਸਲਾ ਅਫ਼ਜ਼ਾਈ ਕਰਦੇ ਨਜ਼ਰ ਆ ਰਹੇ ਹਨ।

 

View this post on Instagram

 

Waheguru eda e Mehar bna k Rakhi ?????

A post shared by R-Nait (@official_rnait) on Mar 4, 2019 at 11:13pm PST

ਇਹ ਲੜਕੀ ਆਰ ਨੇਤ ਦੀ ਗਾਇਕੀ ਤੋਂ ਖੁਸ਼ ਹੋ ਉਹਨਾਂ ਨੂੰ ਰੁਪਿਆਂ ਨਾਲ ਸਨਮਾਨ ਕਰਨ ਆਈ ਸੀ ਪਰ ਆਰ ਨੇਤ ਨੇ ਉਸ ਕੋਲੋਂ ਰੁਪਏ ਨਾ ਲੈ ਕੇ ਸਗੋਂ ਆਪਣੇ ਕੋਲੋਂ ਹੋਰ ਰੁਪਏ ਦੇ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਇਹ ਬੱਚੀ ਸਟੇਜ ਤੱਕ ਆ ਗਈ ਇਹ ਹੀ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਥੇ ਤੱਕ ਪਹੁੰਚਣ ਲਈ ਕਾਫੀ ਹੌਸਲੇ ਦੀ ਜ਼ਰੂਰਤ ਪੈਂਦੀ ਹੈ। ਆਰ ਨੇਤ ਵੱਲੋਂ ਬੱਚੀ ਦੀ ਇਹ ਹੌਸਲਾ ਅਫ਼ਜ਼ਾਈ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਕਾਫੀ ਸਰਾਹਿਆ ਵੀ ਜਾ ਰਿਹਾ ਹੈ।

ਹੋਰ ਵੇਖੋ : ਜਦੋਂ ਸਟੇਜ 'ਤੇ ਇਸ ਬੱਚੇ ਨੇ ਦਿਖਾਇਆ ਆਪਣਾ ਜਲਵਾ ਤਾਂ ਪਰਮੀਸ਼ ਵਰਮਾ ਵੀ ਹੋਏ ਦੀਵਾਨੇ, ਦੇਖੋ ਵੀਡੀਓ

 

View this post on Instagram

 

ਡਿਫਾਲਟਰ ਵਾਲਾ ਤੁਸੀਂ ਕੰਮ ਸਿਰਾ ਕਰਤਾ ਅਗਲਾ ਗਾਣਾ ਦੱਸਿਓ ਕਿਵੇਂ ਦਾ ਚਾਹੀਦੈ ??❤❤❤???

A post shared by R-Nait (@official_rnait) on Feb 28, 2019 at 11:31pm PST

ਆਰ ਨੇਤ ਦੇ ਸੰਗੀਤਕ ਸਫ਼ਰ ਦੀ ਗੱਲ ਕਰੀਏ ਤਾਂ ਉਹ ਕਾਫੀ ਹਿੱਟ ਗੀਤ ਗਾ ਚੁੱਕੇ ਹਨ। ਉਹਨਾਂ ਦਾ ਹਾਲ ਹੀ 'ਚ ਆਇਆ ਗੀਤ 'ਡਿਫਾਲਟਰ' ਕਾਫੀ ਟਰੈਂਡ ਕਰ ਰਿਹਾ ਹੈ ਅਤੇ ਖੂਬ ਸੁਣਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਰ ਨੇਤ 2800, ਜਾਗੀਰਦਾਰ, ਤੇਰੇ ਪਿੰਡ ਦੇ ਰਾਹ ਆਦਿ ਵਰਗੇ ਹਿੱਟ ਗਾਣੇ ਦੇ ਚੁੱਕੇ ਹਨ।

Related Post