ਡਿਫਾਲਟਰ ਤੇ ਦੱਬਦਾ ਕਿੱਥੇ ਆ ਗਾਣੇ ਦੀ ਸਫ਼ਲਤਾ ਤੋਂ ਬਾਅਦ ਆਰ ਨੇਤ ਲੈ ਕੇ ਆ ਰਹੇ ਨੇ '26 ਸਾਲ',ਬਚਪਨ ਦੀਆਂ ਯਾਰੀਆਂ ਕਰਵਾਉਣਗੇ ਚੇਤੇ

By  Aaseen Khan June 9th 2019 05:20 PM

ਡਿਫਾਲਟਰ ਤੇ ਦੱਬਦਾ ਕਿੱਥੇ ਆ ਗਾਣੇ ਦੀ ਸਫ਼ਲਤਾ ਤੋਂ ਬਾਅਦ ਆਰ ਨੇਤ ਲੈ ਕੇ ਆ ਰਹੇ ਨੇ '26 ਸਾਲ',ਬਚਪਨ ਦੀਆਂ ਯਾਰੀਆਂ ਕਰਵਾਉਣਗੇ ਚੇਤੇ : ਨਾਮੀ ਗਾਇਕ ਆਰ ਨੇਤ ਜਿੰਨ੍ਹਾਂ ਦੀ ਕਲਮ ਅਤੇ ਗਾਇਕੀ ਦਾ ਬੱਚਾ ਬੱਚਾ ਫੈਨ ਹੈ। ਆਰ ਨੇਤ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਪਰ ਡਿਫਾਲਟਰ ਤੇ ਦੱਬਦਾ ਕਿੱਥੇ ਆ ਗਾਣੇ ਦੀ ਕਾਮਯਾਬੀ ਨੇ ਉਹਨਾਂ ਨੂੰ ਵੱਖਰੀ ਪਹਿਚਾਣ ਦਿਵਾਈ ਹੈ। ਹੁਣ ਆਰ ਨੇਤ ਇੱਕ ਹੋਰ ਸ਼ਾਨਦਾਰ ਗੀਤ 26 ਸਾਲ ਲੈ ਕੇ ਆ ਰਹੇ ਹਨ ਜਿਸ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ।

ਹੋਰ ਵੇਖੋ : ਕਰਮਜੀਤ ਅਨਮੋਲ ਦੀ ਅਵਾਜ਼ 'ਚ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਇੱਕ ਹੋਰ ਗੀਤ ਰਿਲੀਜ਼

ਦੱਸ ਦਈਏ ਇਸ ਗਾਣੇ ਦੇ ਬੋਲ ਵੀ ਆਰ ਨੇਤ ਦੇ ਹੀ ਹਨ ਅਤੇ ਸੰਗੀਤ ਪੈਵੀ ਧੰਜਲ ਵੱਲੋਂ ਦਿੱਤਾ ਗਿਆ ਹੈ।ਪੂਰਾ ਗੀਤ 14 ਜੂਨ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੇਖਣਾ ਹੋਵੇਗਾ ਆਰ ਨੇਤ ਕੀ ਇਸ ਗੀਤ ਨਾਲ ਮੁੜ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੁੰਦੇ ਹਨ ਜਾਂ ਨਹੀਂ।

Related Post