ਆਪਣੀ ਮਾਂ ਦੇ ਜਨਮਦਿਨ 'ਤੇ ਆਰ ਨੇਤ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਦੇਣਗੇ ਇਹ ਤੋਹਫ਼ਾ
ਗਾਇਕ ਆਰ ਨੇਤ ਜਿੰਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ। ਹੁਣ ਆਰ ਨੇਤ ਆਪਣੀ ਮਾਂ ਦੇ ਜਨਮਦਿਨ 'ਤੇ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਤੋਹਫ਼ਾ ਦੇਣ ਜਾ ਰਹੇ ਹਨ। ਆਰ ਨੇਤ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਸਾਂਝਾ ਕੀਤਾ ਹੈ ਜਿਸ ਦਾ ਨਾਮ ਹੈ 'ਬੇਬੇ ਬਾਪੂ'।ਗਾਣੇ ਦੇ ਬੋਲ ਆਰ ਨੇਤ ਨੇ ਹੀ ਲਿਖੇ ਅਤੇ ਸੰਗੀਤ ਮਿਊਜ਼ਿਕ ਅੰਪਾਇਰ ਨੇ ਤਿਆਰ ਕੀਤੀ ਹੈ। ਪ੍ਰੀਤ ਬੋਦਲ ਨੇ ਵੀਡੀਓ ਤਿਆਰ ਕੀਤਾ ਹੈ।
View this post on Instagram
ਇਹ ਗੀਤ ਆਰ ਨੇਤ ਆਪਣੀ ਮਾਂ ਦੇ ਜਨਮਦਿਨ ਵਾਲੇ ਦਿਨ ਰਿਲੀਜ਼ ਕਰਨ ਵਾਲੇ ਹਨ। 'ਡਿਫਾਲਟਰ' ਗਾਣੇ ਤੋਂ ਬਾਅਦ ਸੁਰਖੀਆਂ 'ਚ ਆਏ ਗਾਇਕ ਆਰ ਨੇਤ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ ਜਿੰਨ੍ਹਾਂ 'ਚ ਦੱਬਦਾ ਕਿੱਥੇ ਆ, ਸਿੱਧੂ ਮੂਸੇ ਵਾਲਾ ਨਾਲ ਗਾਣਾ 'ਪੋਆਏਜ਼ਨ', ਲੁਟੇਰਾ, ਅਤੇ ਨਾਨ ਵਰਗੇ ਗਾਣੇ ਸ਼ਾਮਿਲ ਹਨ।
ਹੋਰ ਵੇਖੋ : ਬਿੱਗ ਬੌਸ ਤੇ ਭੜਕੀ ਰਾਖੀ ਸਾਵੰਤ, ਸ਼ਹਿਨਾਜ਼ ਤੇ ਸ਼ੇਫਾਲੀ ਖਿਲਾਫ ਸ਼ਿਕਾਇਤ ਕਰਵਾਈ ਦਰਜ, ਦੇਖੋ ਵੀਡੀਓ

ਬਹੁਤ ਜਲਦ ਆਰ ਨੇਤ ਗਾਇਕ ਬੱਬੂ ਮਾਨ ਦਾ ਲਿਖਿਆ ਹੋਇਆ ਗੀਤ ਵੀ ਸਰੋਤਿਆਂ ਦੇ ਰੂ-ਬ-ਰੁ ਕਰਨ ਵਾਲੇ ਹਨ ਜਿਸ ਬਾਰੇ ਉਹਨਾਂ ਆਪਣੇ ਲਾਈਵ ਸ਼ੋਅ ਦੌਰਾਨ ਦੱਸਿਆ ਸੀ ਅਤੇ ਉਸ ਗਾਣੇ ਦਾ ਅੰਤਰਾ ਵੀ ਸਾਂਝਾ ਕੀਤਾ ਸੀ। ਫਿਲਹਾਲ ਹੁਣ ਆਰ ਨੇਤ ਮਾਵਾਂ ਲਈ ਕਿਹੋ ਜਿਹਾ ਤੋਹਫ਼ਾ ਤਿਆਰ ਕਰ ਰਹੇ ਹਨ ਇਹ ਤਾਂ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।