ਹੜ੍ਹ ਪੀੜਤਾਂ ਦੇ ਦਰਦ ਨੂੰ ਆਰ ਨੇਤ ਨੇ ਆਪਣੀ ਕਲਮ ਦੇ ਰਾਹੀਂ ਕੀਤਾ ਬਿਆਨ, ਦੇਖੋ ਵੀਡੀਓ

By  Lajwinder kaur August 28th 2019 09:38 AM -- Updated: August 28th 2019 09:42 AM

ਪੰਜਾਬੀ ਗਾਇਕ ਆਰ ਨੇਤ ਜੋ ਕਿ ਪੰਜਾਬ ਦੇ ਹਲਾਤਾਂ ਉੱਤੇ ਅਕਸਰ ਆਪਣੀ ਆਵਾਜ਼ ਨੂੰ ਬੇਬਾਕੀ ਦੇ ਨਾਲ ਰੱਖਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਕਲਮ ਦੇ ਰਾਹੀਂ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਬਿਆਨ ਕੀਤਾ ਹੈ। ਪੰਜਾਬ ਜੋ ਕਿ ਹੜ੍ਹ ਦੀ ਮਾਰ ਨੂੰ ਝੱਲ ਰਿਹਾ ਹੈ।  ਉਨ੍ਹਾਂ ਨੇ ਆਪਣੀ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਹੜ੍ਹ ਪੀੜਤਾਂ ਲਈ ਚੰਦ ਬੋਲ

ਵਾਹਿਗਰੂ ਮੇਹਰ ਕਰੀ ਸਭ ‘ਤੇ...’

ਹੋਰ ਵੇਖੋ:ਜਾਣੋ ਸ਼ਾਹਿਦ ਕਪੂਰ ਦੀ ਇਸ ਤਸਵੀਰ ‘ਚ ਕੀ ਹੈ ਖ਼ਾਸ, ਕਿਉਂ ਇੱਕ ਮਿਲੀਅਨ ਤੋਂ ਵੱਧ ਵਾਰ ਦੇਖੀ ਗਈ !

ਇਸ ਵੀਡੀਓ ‘ਚ ਉਹ ਬੇਰੁਜ਼ਗਾਰੀ ਉੱਤੇ ਤੰਜ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹੜ੍ਹਾਂ ਦੇ ਕਾਰਨ ਫਸਲਾਂ ਦੇ ਹੋਏ ਨੁਕਸਾਨ ਨੂੰ ਵੀ ਆਪਣੇ ਬੋਲਾਂ ਦੇ ਰਾਹੀਂ ਬਿਆਨ ਕੀਤਾ ਹੈ। ਉਨ੍ਹਾਂ ਦੀ ਇਸ ਵੀਡੀਓ ਨੂੰ ਹੁਣ ਤੱਕ 87 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 

View this post on Instagram

 

ਹੜ੍ਹ ਪੀੜਤਾਂ ਲਈ ਚੰਦ ਬੋਲ ਵਾਹਿਗਰੂ ਮੇਹਰ ਕਰੀ ਸ਼ਭ ਤੇ ????

A post shared by R Nait (@official_rnait) on Aug 27, 2019 at 3:43pm PDT

ਪੰਜਾਬ ਦੇ ਹੜ੍ਹ ਪੀੜਤਾਂ ਲਈ ਜਿੱਥੇ ਕਈ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਉੱਥੇ ਹੀ ਪੰਜਾਬੀ ਫ਼ਿਲਮੀ ਜਗਤ ਤੇ ਮਿਊਜ਼ਿਕ ਜਗਤ ਦੇ ਕਈ ਕਲਾਕਾਰਾਂ ਵੱਧ ਚੜ੍ਹ ਕੇ ਵਿੱਤੀ ਤੇ ਮਾਲੀ ਸਹਾਇਤਾ 'ਚ ਆਪਣਾ ਯੋਗਦਾਨ ਪਾ ਰਹੇ ਹਨ।

Related Post