ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਆਰ ਨੇਤ ਦੇ ਨਵੇਂ ਗੀਤ ‘Success Kaur’ ਦਾ ਟੀਜ਼ਰ, ਛਾਇਆ ਟਰੈਂਡਿੰਗ ‘ਚ, ਦੇਖੋ ਟੀਜ਼ਰ

By  Lajwinder kaur August 13th 2020 02:30 PM

ਪੰਜਾਬੀ ਗਾਇਕ ਆਰ ਨੇਤ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਉਨ੍ਹਾਂ ਦੇ ਆਉਣ ਵਾਲੇ ਨਵੇਂ ਗੀਤ ‘Success Kaur’ ਦੇ ਪੋਸਟਰ ਤੋਂ ਬਾਅਦ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ ।

 

ਗੀਤ ਦਾ ਟੀਜ਼ਰ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ । ਜਿਸ ਕਰਕੇ ਟੀਜ਼ਰ ਟਰੈਂਡਿੰਗ ‘ਚ ਚੱਲ ਰਿਹਾ ਹੈ । 43 ਸੈਕਿੰਡ ਦੇ ਛੋਟੇ ਜਿਹੇ ਵੀਡੀਓ ‘ਚ ਆਰ ਨੇਤ ਦੀ ਕਮਾਲ ਦੇ ਬੋਲ ਸੁਣਨ ਨੂੰ ਮਿਲ ਰਹੇ ਨੇ । ਇਸ ਗੀਤ ‘ਚ ਕਾਮਯਾਬੀ ਤੇ ਸਟਗਰਲ ਦੀ ਦਾਸਤਾਨ ਨੂੰ ਬਿਆਨ ਕੀਤਾ ਜਾਵੇਗਾ ।

ਇਸ ਗੀਤ ਦੇ ਬੋਲ ਖੁਦ ਆਰ ਨੇਤ ਨੇ ਹੀ ਲਿਖੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ । ਸੁਧ ਸਿੰਘ (Sudh Singh) ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ਆਰ ਨੇਤ ਤੇ ਫੀਮੇਲ ਮਾਡਲ ਪ੍ਰੀਤ ਕੌਰ । ਜੇ ਗੱਲ ਕਰੀਏ ਆਰ ਨੇਤ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਫੈਨਜ਼ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ ।

Related Post