ਧਾਰਮਿਕ ਸ਼ਬਦ ‘ਰਬ ਕੀ ਰਜਾਇ’ ਭਾਈ ਜਸਪ੍ਰੀਤ ਸਿੰਘ ਜੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur October 31st 2019 10:28 AM -- Updated: October 31st 2019 10:32 AM

ਪੀਟੀਸੀ ਨੈੱਟਵਰਕ ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਲਈ ਹਰ ਹਫ਼ਤੇ ਨਵੇਂ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਹਫ਼ਤੇ ਭਾਈ ਜਸਪ੍ਰੀਤ ਸਿੰਘ ਜੀ ( ਹਜ਼ੂਰੀ ਰਾਗੀ ਗੁ. ਸ੍ਰੀ ਫ਼ਤਿਹਗੜ੍ਹ ਸਾਹਿਬ ) ਦੀ ਅਵਾਜ਼ ‘ਚ ‘ਰਬ ਕੀ ਰਜਾਇ’ ਸ਼ਬਦ ਰਿਲੀਜ਼ ਹੋ ਚੁੱਕਿਆ ਹੈ। ਇਸ ਧਾਰਮਿਕ ਸ਼ਬਦ ਨੂੰ ਭਾਈ ਜਸਪ੍ਰੀਤ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਤੇ ਸੰਗੀਤ ਪਰਵਿੰਦਰ ਸਿੰਘ ਬੱਬੂ ਹੋਰਾਂ ਨੇ ਦਿੱਤਾ ਹੈ।

ਹੋਰ ਵੇਖੋ:ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਅਵਾਜ਼ 'ਚ 'ਸਭਿ ਜੀਅ ਤੁਮਾਰੇ ਜੀ ਤੂੰ ਜੀਅ ਕਾ ਦਾਤਾਰਾ' ਧਾਰਮਿਕ ਸ਼ਬਦ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਸ਼ਬਦ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ। ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲਾਂ ‘ਤੇ ਇਸ ਸ਼ਬਦ ਦਾ ਪ੍ਰੀਮੀਅਰ ਹੋ ਚੁੱਕਿਆ ਹੈ। ਸੰਗਤਾਂ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ ਅਤੇ ਪੀਟੀਸੀ ਸਿਮਰਨ ਵਰਗੇ ਚੈਨਲਾਂ ‘ਤੇ ਇਸ ਸ਼ਬਦ ਦਾ ਅਨੰਦ ਲੈ ਸਕਦੀਆਂ ਨੇ। ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਪੀਟੀਸੀ ਰਿਕਾਰਡਸ ਦੇ ਸਾਰੇ ਸ਼ਬਦ ਉਪਲਬਧ ਹਨ। ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾਂਦੇ ਇਸ ਉਪਰਾਲੇ ਨੂੰ ਦੁਨੀਆ ਭਰ ‘ਚ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ।

Related Post