ਰੱਬ ਦਾ ਰੇਡੀਓ 2' ਦਾ ਐਲਾਨ , ਜਾਣੋ ਕੀ ਹੋਣ ਵਾਲਾ ਹੈ ਖਾਸ

By  Aaseen Khan December 3rd 2018 06:16 PM

ਰੱਬ ਦਾ ਰੇਡੀਓ 2' ਦਾ ਐਲਾਨ , ਜਾਣੋ ਕੀ ਹੋਣ ਵਾਲਾ ਹੈ ਖਾਸ : ਓਮਜੀ ਪ੍ਰੋਡਕਸ਼ਨ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ 'ਰੱਬ ਦਾ ਰੇਡੀਓ 2' ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਰੱਬ ਦਾ ਰੇਡੀਓ ਦਾ ਪਹਿਲਾ ਭਾਗ ਬਹੁਤ ਹੀ ਪਸੰਦ ਕੀਤਾ ਹੈ ਗਿਆ ਸੀ ਅਤੇ ਬਾਕਸ ਆਫਿਸ 'ਤੇ ਵੀ ਫਿਲਮ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਫਿਲਮ 'ਚ ਤਰਸੇਮ ਜੱਸੜ ਜੋ ਗਾਇਕ , ਅਦਾਕਰਾ ਅਤੇ ਲਿਰਿਸਟ ਹਨ ਨੇ ਅਤੇ ਖੂਬਸੂਰਤ ਐਕਟ੍ਰੈੱਸ ਸਿੱਮੀ ਚਾਹਲ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਸੀ।

https://www.instagram.com/p/Bq60m2iF_pR/

ਹੋਰ ਪੜ੍ਹੋ : 2.0 ਨਹੀਂ ਤੋੜ ਸਕੀ ਇਹ ਰਿਕਾਰਡ , ਜਾਣੋ ਹੁਣ ਤੱਕ ਕਿੰਨੀ ਕੀਤੀ ਕਮਾਈ

ਰੱਬ ਦਾ ਰੇਡੀਓ 2 'ਚ ਵੀ ਤਰਸੇਮ ਜੱਸੜ ਅਤੇ ਸਿੱਮੀ ਚਾਹਲ ਹੀ ਲੀਡ ਰੋਲ ਨਿਭਾ ਰਹੇ ਹਨ। ਇਸ ਬਾਰੇ ਕੁੱਝ ਦਿਨ ਪਹਿਲਾਂ ਸਿੱਮੀ ਚਾਹਲ ਨੇ ਸੰਕੇਤ ਦਿੱਤੇ ਸੀ ਕਿ ਰੱਬ ਦਾ ਰੇਡੀਓ 2 ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਪਰ ਅੱਜ ਓਮਜੀ ਪ੍ਰੋਡਕਸ਼ਨ ਵੱਲੋਂ ਫਿਲਮ ਦੇ ਪਹਿਲੇ ਦਿਨ ਪਹਿਲੇ ਸੀਨ ਦੇ ਕਲੈਪ ਦੀ ਤਸਵੀਰ ਸ਼ੇਅਰ ਕਰ ਪੱਕੀ ਮੋਹਰ ਲਗਾ ਦਿੱਤੀ ਹੈ। ਇਹ ਫਿਲਮ ਵੇਹਲੀ ਜਨਤਾ ਰਿਕਾਰਡਸ ਵੱਲੋਂ ਪੇਸ਼ ਕੀਤੀ ਗਈ ਸੀ ਪਰ ਹੁਣ ਓਮਜੀ ਪ੍ਰੋਡਕਸ਼ਨ ਦਾ ਵੀ ਸਾਥ ਮਿਲ ਰਿਹਾ ਹੈ।

rabb da radio 2 shoot starts

ਦੱਸ ਦਈਏ ਇਸ ਦੇ ਡਾਇਰੈਕਟ ਤਰਨਵੀਰ ਸਿੰਘ ਜਗਪਾਲ ਹੈਰੀ ਭੱਟੀ ਹੋਰਾਂ ਵੱਲੋਂ ਕੀਤਾ ਜਾਣਾ ਹੈ। ਰੱਬ ਦਾ ਰੇਡੀਓ ਦੇ ਪਹਿਲੇ ਭਾਗ ਦੀ ਸਫਲਤਾ ਦੀ ਗੱਲ ਕਰੀਏ ਤਾਂ ਫਿਲਮ ਨੇ 10 ਵੱਖ ਵੱਖ ਤਰਾਂ ਦੇ ਫਿਲਮ ਅਵਾਰਡ ਜਿੱਤੇ ਹਨ ਅਤੇ ਤਕਰੀਬਨ 49 ਵਾਰ ਨੋਮੀਨੇਟ ਹੋਈ ਸੀ। ਫਿਲਮ ਨੇ ਵੱਡੇ ਪਰਦੇ ਤੇ ਕੁੱਲ 16 ਕਰੋੜ ਦੀ ਵੱਡੀ ਕਮਾਈ ਕੀਤੀ ਸੀ। ਹੁਣ ਇਸ ਫਿਲਮ ਤੋਂ ਵੀ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਫਿਲਮ ਦੀ ਰਿਲੀਜ਼ ਡੇਟ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਅਗਲੇ ਸਾਲ ਯਾਨੀ 2019 'ਚ ਹੀ ਫਿਲਮ ਰਿਲੀਜ਼ ਕੀਤੀ ਜਾ ਸਕਦੀ ਹੈ।

Related Post