ਜਾਣੋ ਪਹਿਲੀ ਵਾਰ ਤਰਸੇਮ ਜੱਸੜ ਕਿਸ ਨਾਲ ਲੈ ਕੇ ਆ ਰਹੇ ਨੇ ਡਿਊਟ ਸੌਂਗ
ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਜਿਹਨਾਂ ਨੇ ਇੱਕ ਵੀਡੀਓ ਪਾ ਕੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਕਰ ਦਿੱਤਾ ਹੈ। ਜੀ ਹਾਂ, ਇਹ ਜਾਣਕਾਰੀ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਪਾ ਕੇ ਦਿੱਤੀ ਹੈ, ਨਾਲ ਹੀ ਉਹਨਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਸਰਪ੍ਰਾਈਜ਼”… ਪਹਿਲੀ ਵਾਰ ਡਿਊਟ ਸੌਂਗ ਵਿਦ ਵਨ ਐਂਡ ਓਨਲੀ ਨਿਮਰਤ ਖੈਰਾ ਨਾਲ..
ਰੱਬ ਦਾ ਰੇਡੀਓ 2..ਪਰਮੋਸ਼ਨ ਟਰੈਕ... ‘ਜੱਟਾਂ ਦੇ ਮੁੰਡੇ’
ਮਨਜਿੰਦਰ | ਗੁੱਡੀ | ਨਿਮਰਤ ਖੈਰਾ’
View this post on Instagram
ਹੋਰ ਵੇਖੋ: ਗੀਤਾ ਜ਼ੈਲਦਾਰ ‘ਲਾਵਾਂ’ ਲੈ ਕੇ ਕਿਉਂ ਮਾਰ ਰਹੇ ਨੇ ਕੂਕਾਂ, ਦੇਖੋ ਵੀਡੀਓ
ਤਰਸੇਮ ਜੱਸੜ ਜਿਹੜੇ ਆਪਣੀ ਮੂਵੀ ਰੱਬ ਦਾ ਰੇਡੀਓ -2 ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ। ਜੱਟਾਂ ਦੇ ਮੁੰਡੇ ਗੀਤ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਹੋਵੇਗਾ। ਇਸ ਮੂਵੀ ‘ਚ ਉਹਨਾਂ ਦਾ ਸਾਥ ਦੇ ਰਹੀ ਹੈ ਖੂਬਸੂਰਤ ਅਦਾਕਾਰਾ ਸਿੰਮੀ ਚਾਹਲ। ਇਹ ਮੂਵੀ 2017 ‘ਚ ਆਈ ‘ਰੱਬ ਦਾ ਰੇਡੀਓ’ ਫਿਲਮ ਦਾ ਸਿਕਵਲ ਹੈ। ਇਹ ਮੂਵੀ 29 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਹਾਲ ਹੀ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ‘ਊੜਾ ਆੜਾ’ ਮੂਵੀ ਰਿਲੀਜ਼ ਹੋਈ, ਜਿਸ ਨੂੰ ਸਰੋਤਿਆਂ ਦੇ ਨਾਲ ਨਾਲ ਪੰਜਾਬੀ ਕਲਾਕਾਰਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ।