ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਨੂੰ ਆਪਣੀ ਕਵਿਤਾ 'ਬੰਦੀ ਬੀਰ' ਰਾਹੀਂ ਪੇਸ਼ ਕੀਤਾ ਸੀ ਰਬਿੰਦਰਨਾਥ ਟੈਗੋਰ ਨੇ

By  Lajwinder kaur May 9th 2019 06:04 PM

ਰਬਿੰਦਰਨਾਥ ਟੈਗੋਰ ਜਿਨ੍ਹਾਂ ਨੇ ਭਾਰਤ ਨੂੰ ਰਾਸ਼ਟਰੀ ਗਾਣ ਦਿੱਤਾ ਹੈ। ਉਹ ਇੰਡੀਆ ਦੇ ਪ੍ਰਸਿੱਧ ਕਵੀ ਰਹੇ ਸਨ। ਰਾਸ਼ਟਰੀ ਗਾਣ ਤੋਂ ਇਲਾਵਾ ਉਨ੍ਹਾਂ ਦਾ ਸਿੱਖ ਧਰਮ ਨਾਲ ਖ਼ਾਸ ਲਗਾਅ ਸੀ। ਜਿਸ ਨੂੰ ਉਨ੍ਹਾਂ ਨੇ ਆਪਣੀ ਭਾਵਨਾਵਾਂ ਨੂੰ ਬੰਗਾਲੀ ਕਵਿਤਾ ਦੇ ਰਾਹੀਂ ਪੇਸ਼ ਕੀਤਾ ਹੈ। ਇਸ ਕਵਿਤਾ ‘ਚ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਬਾਰੇ ਬੰਗਾਲੀ ਵਿੱਚ ਕਵਿਤਾ ਲਿਖੀ, ਜਿਸ ਦਾ ਸਿਰਲੇਖ ‘ਬੰਦੀ ਬੀਰ’ ਹੈ।

View this post on Instagram

 

????..

A post shared by Amberdeep Singh (@amberdeepsingh) on May 8, 2019 at 1:42am PDT

ਹੋਰ ਵੇਖੋ:ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਏ ਕਨੇਡਾ ਦੇ ਇਹ ਮੋਟਰਸਾਇਕਲ ਸਵਾਰ, ਕੈਨੇਡਾ ਤੋਂ ਸ਼ੁਰੂ ਕੀਤੀ ਸੀ ਮੋਟਰਸਾਈਕਲਾਂ 'ਤੇ ਯਾਤਰਾ  

ਪੰਜਾਬੀ ਇੰਡਸਟਰੀ ਦੇ ਨਾਮੀ ਡਾਇਰੈਕਟਰ, ਲੇਖਕ ਤੇ ਅਦਾਕਾਰ ਅੰਬਰਦੀਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਉੱਤੇ ਲਿਖਿਆ ਹੋਇਆ ਹੈ ਕਿ 1899 ਚ ਰਬਿੰਦਰਨਾਥ ਟੈਗੋਰ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਦੇ ਲਈ ਕਵਿਤਾ ‘ਬੰਦੀ ਬੀਰ’ ਲਿਖੀ ਸੀ। ਰਬਿੰਦਰਨਾਥ ਟੈਗੋਰ ਦਾ ਸਿੱਖ ਧਰਮਾ ਤੇ ਪੰਜਾਬ ਲਈ ਦਿਲ ਚ ਬਹੁਤ ਸਤਿਕਾਰ ਸੀ। ਜਿਸਦੇ ਚੱਲਦੇ 1919 ਦੇ ਜਲ੍ਹਿਆਂ ਵਾਲੇ ਬਾਗ਼ ਦੇ ਘਿਨੌਣੇ ਸਾਕੇ ਦੀ ਖ਼ਬਰ ਜਦ ਉਨ੍ਹਾਂ ਕੋਲ ਪਹੁੰਚੀ ਤਾਂ ਉਹਨਾਂ ਨੇ ਅੰਗਰੇਜ਼ ਸਰਕਾਰ ਨੂੰ ਆਪਣਾ 'ਨਾਈਟ-ਹੁਡ ' ਦਾ ਮਿਲਿਆ ਖਿਤਾਬ ਵਾਪਿਸ ਕਰ ਦਿੱਤਾ ਸੀ।

Related Post