ਬਾਲੀਵੁੱਡ ਅਦਾਕਾਰਾ ਰਾਧਿਕਾ ਮਦਾਨ ਨੇ ਪੰਜਾਬੀ ਗੀਤ ‘ਤੇ ਕੀਤਾ ਜੰਮਕੇ ਡਾਂਸ, ਵੀਡੀਓ ਹੋਇਆ ਵਾਇਰਲ
ਬਾਲੀਵੁੱਡ ਐਕਟਰੈੱਸ ਰਾਧਿਕਾ ਮਦਾਨ (Radhika Madan) ਜੋ ਕਿ ਅੰਗਰੇਜ਼ੀ ਮੀਡੀਅਮ ਫ਼ਿਲਮ ਕਰਕੇ ਵਾਹ ਵਾਹੀ ਖੱਟ ਚੁੱਕੇ ਨੇ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਪੰਜਾਬੀ ਗੀਤ ਉੱਤੇ ਜੰਮ ਕੇ ਨੱਚਦੇ ਹੋਏ ਦਿਖਾਈ ਦੇ ਰਹੇ ਨੇ ।
View this post on Instagram

ਇਸ ਵੀਡੀਓ ਨੂੰ ਰਾਧਿਕਾ ਮਦਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ । ਇਹ ਉਨ੍ਹਾਂ ਦੀ ਫ਼ਿਲਮ ਅੰਗਰੇਜ਼ੀ ਮੀਡੀਅਮ ਦੇ ਗੀਤ ‘ਨੱਚਣ ਨੂੰ ਜੀ ਕਰਦਾ’ ਦੀ ਰਿਹਸਲ ਟਾਈਮ ਦਾ ਅਣਦੇਖਿਆ ਵੀਡੀਓ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ਅਜੇ ਤੱਕ 5 ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

'ਅੰਗਰੇਜ਼ੀ ਮੀਡੀਅਮ' ਫ਼ਿਲਮ ਬਾਪ ਧੀ ਦੇ ਰਿਸ਼ਤੇ ‘ਤੇ ਅਧਾਰਿਤ ਸੀ । ਜਿਸ ‘ਚ ਮਰਹੂਮ ਅਦਾਕਾਰ ਇਰਫਾਨ ਖ਼ਾਨ ਪਿਤਾ ਦੇ ਕਿਰਦਾਰ ‘ਚ ਦਿਖਾਈ ਦਿੱਤੇ ਸਨ ਤੇ ਰਾਧਿਕਾ ਨੇ ਬੇਟੀ ਦਾ ਕਿਰਦਾਰ ਨਿਭਾਇਆ ਸੀ । 'ਅੰਗਰੇਜ਼ੀ ਮੀਡੀਅਮ' ਵਿੱਚ ਨਜ਼ਰ ਆਈ ਰਾਧਿਕਾ ਮਦਾਨ ਫਿਲਮਾਂ ਵਿੱਚ ਐਂਟਰੀ ਲੈਣ ਤੋਂ ਪਹਿਲਾਂ ਟੀ ਵੀ ਸ਼ੋਅ 'ਮੇਰੀ ਆਸ਼ਿਕੀ ਤੁਮਸੇ ਹੀ' ਦਾ ਹਿੱਸਾ ਰਹੀ ਹੈ ।