ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਐਕਟਰ ਰਘਵੀਰ ਬੋਲੀ ਨੇ ਆਪਣੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ ਲਿਖਿਆ-‘ਹਰ ਜਨਮ ਬਣੇਂ ਤੂੰ ਮਾਂ ਮੇਰੀ’

By  Lajwinder kaur November 20th 2020 11:14 AM -- Updated: November 20th 2020 12:15 PM

ਬਰਨਾਲੇ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਦਾ ਜੰਮਪਲ ਰਘਬੀਰ ਬੋਲੀ ਅੱਜ ਆਪਣਾ ਬਰਥੇਡਅ ਮਨਾ ਰਹੇ ਨੇ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ।

inside pic of raghveer boli

ਹੋਰ ਪੜ੍ਹੋ : ਰੋਹਨਪ੍ਰੀਤ ਆਪਣੀ ਪਤਨੀ ਨੇਹਾ ਕੱਕੜ ਤੇ ਕੁਝ ਇਸ ਤਰ੍ਹਾਂ ਪਿਆਰ ਲੁਟਾਉਂਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਨਵੀਂ ਵਿਆਹੀ ਜੋੜੀ ਦਾ ਇਹ ਕਿਊਟ ਅੰਦਾਜ਼

ਆਪਣੇ ਜਨਮਦਿਨ ਤੇ ਭਾਵੁਕ ਤੇ ਥੋੜ੍ਹੀ ਸ਼ਰਾਰਤੀ ਪੋਸਟ ਪਾਉਂਦੇ ਹੋਏ ਲਿਖਿਆ- ‘#BirthdayBoy

ਹਰ ਜਨਮ ਬਣੇਂ ਤੂੰ ਮਾਂ ਮੇਰੀ ,

ਹਰ ਜਨਮ ਮੈਂ ਤੇਰਾ ਪੁੱਤ ਹੋਵਾਂ

ਕੋਸ਼ਿਸ਼ ਕਰਾਂਗਾ ਤੇਰੇ ਝੱਲੇ ,

ਦੁੱਖ-ਤਕਲੀਫ਼ਾਂ ਨੂੰ ਹਵਾ ਦਾ ਠੰਡਾ ਬੁੱਲਾ ਦੇਣ ਦੀ

ਬਹੁਤ ਮਿਹਰਬਾਨੀ ਮਾਂ ਮੈਂਨੂੰ ਦੁਨੀਆਂ ਦਿਖਾਉਣ ਲਈ

ਲਬ ਜੂ ਬਹੁਤ ਸਾਰਾ .. ਤੇਰੀਆਂ ਦੁਆਵਾਂ ਕਰਕੇ ਈ ਆਂ ਸਭ ਮੈਂ ਅੱਜ ਮੈਂ 19 ਸਾਲਾਂ ਦਾ ਹੋ ਗਿਆ’ ।

raghveer boli with nirmal rishi

ਉਨ੍ਹਾਂ ਨੇ ਨਾਲ ਹੀ ਆਪਣੀ ਮਾਂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ । ਇਸ ਪੋਸਟ ਉੱਤੇ ਫੈਨਜ਼ ਤੇ ਪੰਜਾਬੀ ਕਲਾਕਾਰ ਕਮੈਂਟਸ ਕਰਕੇ ਰਘਵੀਰ ਬੋਲੀ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ।

picutre of raghveer boli

ਜੇ ਗੱਲ ਕਰੀਏ ਰਘਵੀਰ ਬੋਲੀ ਦੀ ਵਰਕ ਦੀ ਤਾਂ ਉਹ ਕਮੇਡੀ ਦਾ ਬਾਦਸ਼ਾਹ, ਚੰਗਾ ਗੀਤਕਾਰ ਤੇ ਹਿੱਟ ਗਾਇਕ ਇਹ ਸਾਰੇ ਗੁਣ ਉਨ੍ਹਾਂ ਚ ਮੌਜੂਦ ਨੇ । ਰਘਵੀਰ ਦੀ ਪਹਿਲੀ ਫ਼ਿਲਮ ‘ਯਾਰ ਪਰਦੇਸੀ’ ਸੀ। ਇਸ ਤੋਂ ਬਾਅਦ ਉਸਨੇ ‘ਸਾਡੀ ਗਲੀ ਆਇਆ ਕਰੋ’,  ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’, ‘ਪੁਲਿਸ ਇੰਨ ਪਾਲੀਵੁੱਡ’, ‘ਮੁੰਡੇ ਕਮਾਲ ਦੇ’, ‘ਬਾਈ ਜੀ ਤੁਸੀਂ ਘੈਂਟ ਹੋ’,  ‘ਲਾਵਾਂ ਫ਼ੇਰੇ’, ‘ਮੰਜੇ ਬਿਸਤਰੇ’ ਅਤੇ ‘ਮਰ ਗਏ ਓਏ ਲੋਕੋ’, ‘ਯਾਰਾ ਵੇ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਬਹੁਤ ਜਲਦ ਕਈ ਹੋਰ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ ।

 

 

View this post on Instagram

 

A post shared by Raghveer Boli (@raghveerboliofficial)

Related Post