ਗਾਇਕ ਰਾਜ ਬਰਾੜ ਦੀ ਧੀ ਸਵੀਤਾਜ਼ ਬਰਾੜ ਤੇ ਕੁਲਵਿੰਦਰ ਬਿੱਲਾ ਹੁਣ ਇਸ ਫ਼ਿਲਮ ’ਚ ਆਉਣਗੇ ਨਜ਼ਰ

By  Rupinder Kaler July 23rd 2020 01:29 PM

ਗਾਇਕ ਰਾਜ ਬਰਾੜ ਦੀ ਧੀ ਸਵੀਤਾਜ਼ ਬਰਾੜ ਪੰਜਾਬੀ ਇੰਡਸਟਰੀ ਵਿੱਚ ਪਹਿਚਾਣ ਬਨਾਉਣ ਲਈ ਲਗਾਤਾਰ ਮਿਹਨਤ ਕਰ ਰਹੀ ਹੈ । ਸਵੀਤਾਜ਼ ਨੂੰ ਇੱਕ ਹੋਰ ਪੰਜਾਬੀ ਫ਼ਿਲਮ ਮਿਲ ਗਈ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਕੁਲਵਿੰਦਰ ਬਿੱਲਾ ਪਰਦੇ 'ਤੇ ਨਜ਼ਰ ਆਉਣਗੇ ।ਇਸ ਫ਼ਿਲਮ ਨੂੰ 'ਗੋਲੇ ਦੀ ਬੇਗੀ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਜਿਸ ਤਰ੍ਹਾਂ ਦਾ ਫ਼ਿਲਮ ਦਾ ਟਾਈਟਲ ਹੈ ਉਸ ਤੋਂ ਲਗਦਾ ਹੈ ਕਿ ਇਹ ਰੋਮਾਂਟਿਕ ਕਾਮੇਡੀ ਹੋਵੇਗੀ ।

https://www.instagram.com/p/CC8llt1F-4p/

ਇਸ ਫ਼ਿਲਮ ਦਾ ਪੋਸਟਰ ਕੁਲਵਿੰਦਰ ਬਿੱਲਾ ਤੇ ਸਵੀਤਾਜ਼ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤਾ ਹੈ । ਇਸ ਫ਼ਿਲਮ ਵਿੱਚ ਇਸ ਜੋੜੀ ਦੇ ਨਾਲ ਜੱਗੀ ਬੈਂਸ, ਰੁਪਿੰਦਰ ਰੂਪੀ, ਜਤਿੰਦਰ ਕੌਰ, ਸੁਖਵਿੰਦਰ ਚਾਹਲ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ ਸੁਖਜੀਤ ਜੈਤੋਂ ਦੀ ਹੈ ਜਦੋਂ ਕਿ ਸਕਰੀਨ ਪਲੇਅ ਤੇ ਡਾਈਲੌਗ ਸੁਰਿੰਦਰ ਦੇ ਹਨ ।

https://www.instagram.com/p/CC7tAiTBDjL/

ਇਹ ਫਿਲਮ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲੇਗਾ, ਇਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਕੋਰੋਨਾ ਵਾਇਰਸ ਕਰਕੇ ਫਿਲਮਾਂ ਦੀ ਸ਼ੂਟਿੰਗ 'ਤੇ ਵੀ ਕਾਫੀ ਅਸਰ ਪਿਆ ਹੈ ਜਿਸ ਕਰਕੇ ਹੁਣ ਰਿਲੀਜ਼ ਡੇਟ ਦੀ ਵੀ ਮਾਰਾ ਮਾਰੀ ਸ਼ੁਰੂ ਹੋ ਗਈ ਹੈ। ਇਸ ਲਈ ਹੁਣ ਅਕਸਰ ਫ਼ਿਲਮਾਂ ਲਈ ਅਗਲੇ ਸਾਲ ਦੀਆਂ ਤਾਰੀਖਾਂ ਅਨਾਊਂਸ ਕੀਤੀਆਂ ਜਾ ਰਹੀਆਂ ਹਨ।

https://www.instagram.com/p/CBxU-Sslfno/

Related Post