ਰਾਜ ਰਣਜੋਧ ਲੈ ਕੇ ਆ ਰਹੇ ਨੇ ਨਵਾਂ ਗੀਤ ‘END’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

By  Lajwinder kaur November 4th 2019 12:37 PM

ਟੌਮੀ ਤੇ ਮਸਲ ਕਾਰ ਵਰਗੇ ਬੈਕ ਟੂ ਬੈਕ ਹਿੱਟ ਦੇਣ ਵਾਲੇ ਰਾਜ ਰਣਜੋਧ ਇੱਕ ਵਾਰ ਫਿਰ ਦਰਸ਼ਕਾਂ ਦੀਆਂ ਧੜਕਨਾਂ ਵਧਾਉਣ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ ਐਂਡ (END) ਦਾ ਪੋਸਟਰ ਸ਼ੇਅਰ ਕੀਤਾ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

#end #rajranjodhji #rajranjodh #rajranjodhofficial #naivygill #tseries #jsl @jslsingh

A post shared by Raj Ranjodh (@rajranjodhofficial) on Nov 3, 2019 at 6:30pm PST

ਹੋਰ ਵੇਖੋ:ਗੁਰੂ ਤੇ ਚੇਲਾ ਕਰ ਰਹੇ ਨੇ ਵਿਦੇਸ਼ੀ ਧਰਤੀ ‘ਤੇ ਮਸਤੀ, ਗੈਰੀ ਸੰਧੂ ਨੇ ਸਾਂਝੀ ਕੀਤੀ ਤਸਵੀਰ

ਗੀਤ ਦੇ ਨਾਂਅ ਤੋਂ ਤਾਂ ਲੱਗਦਾ ਹੈ ਕਿ ਇਹ ਗਾਣਾ ਵੀ ਚੱਕਵੀਂ ਬੀਟ ਵਾਲਾ ਹੀ ਹੋਵੇਗ, ਜਿਸਦੇ ਬੋਲ ਖੁਦ ਰਾਜ ਰਣਜੋਧ ਦੀ ਕਲਮ ‘ਚੋਂ ਹੀ ਨਿਕਲੇ ਨੇ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਉਹ ਜੇ ਐੱਸ ਐੱਲ ਦਾ ਹੋਵੇਗਾ। ਵੀਡੀਓ TDOF ਫ਼ਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ 6 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਰਾਜ ਰਣਜੋਧ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਿਰਿਸਿਸਟ ਦੇ ਤੌਰ ‘ਤੇ ਕੀਤੀ ਸੀ ਪਰ ਹੁਣ ਉਹ ਗਾਇਕੀ ਦੇ ਖੇਤਰ ‘ਚ ਵੀ ਚਾਰ ਚੰਨ ਲਗਾ ਰਹੇ ਹਨ।

Related Post