ਪੰਜਾਬ ਦੇ ਰਹਿਣ ਵਾਲੇ ਇਸ ਅਦਾਕਾਰ ਦੀ ਮਦਦ ਲਈ ਅੱਗੇ ਆਏ ਕਈ ਲੋਕ,ਅਦਾਕਾਰ ਨੇ ਭਾਵੁਕ ਹੋ ਕੇ ਆਖੀ ਇਹ ਗੱਲ
Rupinder Kaler
June 5th 2020 05:28 PM --
Updated:
June 5th 2020 05:41 PM
ਰਾਜੇਸ਼ ਕਰੀਰ ਜੋ ਕਿ ਪੰਜਾਬ ਦੇ ਨਾਲ ਸਬੰਧ ਰੱਖਦੇ ਹਨ । ਪਰ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਤੰਗ ਹਾਲੀ ਦੇ ਦੌਰ ‘ਚ ਗੁਜ਼ਰ ਰਹੇ ਹਨ । ਇਸ ਅਦਾਕਾਰ ਨੇ ਬੀਤੇ ਦਿਨ ਇੱਕ ਵੀਡੀਓ ਸਾਂਝਾ ਕਰਕੇ ਮਦਦ ਦੀ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ । ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਸਾਂਝਾ ਕਰਕੇ ਮਦਦ ਦੇਣ ਵਾਲਿਆਂ ਅਤੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।