ਪੰਜਾਬ ਦੇ ਰਹਿਣ ਵਾਲੇ ਇਸ ਅਦਾਕਾਰ ਦੀ ਮਦਦ ਲਈ ਅੱਗੇ ਆਏ ਕਈ ਲੋਕ,ਅਦਾਕਾਰ ਨੇ ਭਾਵੁਕ ਹੋ ਕੇ ਆਖੀ ਇਹ ਗੱਲ

Written by  Rupinder Kaler   |  June 05th 2020 05:28 PM  |  Updated: June 05th 2020 05:41 PM

ਪੰਜਾਬ ਦੇ ਰਹਿਣ ਵਾਲੇ ਇਸ ਅਦਾਕਾਰ ਦੀ ਮਦਦ ਲਈ ਅੱਗੇ ਆਏ ਕਈ ਲੋਕ,ਅਦਾਕਾਰ ਨੇ ਭਾਵੁਕ ਹੋ ਕੇ ਆਖੀ ਇਹ ਗੱਲ

ਰਾਜੇਸ਼ ਕਰੀਰ ਜੋ ਕਿ ਪੰਜਾਬ ਦੇ ਨਾਲ ਸਬੰਧ ਰੱਖਦੇ ਹਨ । ਪਰ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਤੰਗ ਹਾਲੀ ਦੇ ਦੌਰ ‘ਚ ਗੁਜ਼ਰ ਰਹੇ ਹਨ । ਇਸ ਅਦਾਕਾਰ ਨੇ ਬੀਤੇ ਦਿਨ ਇੱਕ ਵੀਡੀਓ ਸਾਂਝਾ ਕਰਕੇ ਮਦਦ ਦੀ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ । ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਸਾਂਝਾ ਕਰਕੇ ਮਦਦ ਦੇਣ ਵਾਲਿਆਂ ਅਤੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।

https://www.instagram.com/p/B4o47z6phB-/

ਦੱਸ ਦਈਏ ਕਿ ਛੋਟੇ ਪਰਦੇ ’ਤੇ ਕਈ ਲੜੀਵਾਰ ਨਾਟਕਾਂ ਵਿੱਚ ਨਜ਼ਰ ਆ ਚੁੱਕੇ ਹਨ । ਕੰਮ ਨਾ ਮਿਲਣ ਕਰਕੇ ਉਹ ਘਰ ਵਿੱਚ ਬੈਠੇ ਹੋਏ ਹਨ । ਉਹਨਾਂ ਦੇ ਆਰਥਿਕ ਹਾਲਾਤ ਬਹੁਤ ਹੀ ਮਾੜੇ ਹੋ ਗਏ ਹਨ ।ਰਾਜੇਸ਼ ਕਰੀਰ ਮਸ਼ਹੂਰ ਲੜੀਵਾਰ ਨਾਟਕ ਬੇਗੂਸਰਾਏ ਵਿੱਚ ਸ਼ਿਵਾਂਗੀ ਜੋਸ਼ੀ ਦੇ ਪਿਤਾ ਦਾ ਕਿਰਦਾਰ ਨਿਭਾ ਚੁੱਕੇ ਹਨ ।

https://www.instagram.com/p/B3KYalApRHL/

ਰਾਜੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝੀ ਕੀਤੀ ਸੀ । ਇਸ ਵੀਡੀਓ ਵਿੱਚ ਉਹ ਆਪਣੇ ਆਰਥਿਕ ਹਲਾਤਾਂ ਦੀ ਗੱਲ ਕਰਦੇ ਹੋਏ, ਮਦਦ ਦੀ ਅਪੀਲ ਕਰਦੇ ਨਜ਼ਰ ਆਏ ਸਨ । ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ‘ਦੋਸਤੋ ਮੈਂ ਰਾਜੇਸ਼ ਕਰੀਰ, ਬਹੁਤ ਸਾਰੇ ਲੋਕ ਮੈਨੂੰ ਜਾਣਦੇ ਹੋਣਗੇ, ਬਸ ਏਨੀਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਮਦਦ ਦੀ ਜ਼ਰੂਰਤ ਹੈ’ ।

ਉਹ ਅੱਗੇ ਕਹਿੰਦੇ ਹਨ ‘ਹਾਲਾਤ ਬਹੁਤ ਹੀ ਨਾਜੁਕ ਬਣੇ ਹੋਏ ਹਨ, ਮੁੰਬਈ ਵਿੱਚ 15-16 ਸਾਲ ਤੋਂ ਰਹਿ ਰਿਹਾ ਹਾਂ । ਵੈਸੇ ਵੀ ਮੈਂ ਖਾਲੀ ਸੀ, ਹੁਣ ਦੋ ਤਿੰਨ ਮਹੀਨੇ ਹੋ ਗਏ ਹਨ, ਹਾਲਾਤ ਬਹੁਤ ਖ਼ਰਾਬ ਹੋ ਗਏ ਹਨ । ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਾਵੇਂ 300, 400 ਜਾਂ 500 ਰੁਪਏ ਦੇ ਦਿਓ ਮੇਰੀ ਮਦਦ ਹੋਵੇਗੀ ਕਿਉਂਕਿ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਇਸ ਦਾ ਕੁਝ ਪਤਾ ਨਹੀਂ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network