ਰਾਜਵੀਰ ਜਵੰਦਾ ਕਰ ਰਹੇ ਭੰਡਾਂ ਨਾਲ ਮਸਤੀ ,ਵੇਖੋ ਵੀਡਿਓ

By  Shaminder December 26th 2018 12:20 PM

ਰਾਜਵੀਰ ਜਵੰਦਾ ਆਪਣੇ ਕੰਮ 'ਚ ਕਾਫੀ ਰੁੱਝੇ ਰਹਿੰਦੇ ਨੇ । ਪਰ ਉਹ ਆਪਣੇ ਰੁੱਝੇ ਸਮੇਂ ਚੋਂ ਵੀ ਕੁਝ ਸਮਾ ਕੱਢ ਲੈਂਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਜਗਰਾਓਂ ਦੇ ਨਜ਼ਦੀਕ ਸਥਿਤ ਆਪਣੇ ਪਿੰਡ ਭੰਡਾਂ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਰਾਜਵੀਰ ਜਵੰਦਾ ਆਪਣੇ ਪਿੰਡ ਦੇ ਕੁਝ ਲੋਕਾਂ ਨੂੰ ਸਨੈਪ ਚੈਟ ਦੇ ਬਾਰੇ ਪੁੱਛ ਰਹੇ ਹਨ,ਕਿ ਉਨ੍ਹਾਂ ਨੂੰ ਸਨੈਪ ਚੈਟ ਦੇ ਬਾਰੇ ਪਤਾ ਹੈ ।

ਹੋਰ ਵੇਖੋ : ਦਿਲਜੀਤ ਦੋਸਾਂਝ ਦੇ ਗੀਤ ‘ਤੇ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਨੇ ਪਾਇਆ ਭੰਗੜਾ ,ਵੇਖੋ ਵੀਡਿਓ

https://www.instagram.com/p/BrzjFvAlKxA/

ਉਨ੍ਹਾਂ ਨੇ ਮੀਰ ਆਲਮਾਂ ਦੇ ਮੁੰਡੇ ਤੋਂ ਹੇਕ ਲਗਵਾ ਕੇ ਵੀ ਸੁਣੀ ਅਤੇ ਕਿਹਾ ਕਿ ਇਹ ਮੀਰ ਆਲਮਾਂ ਦੇ ਮੁੰਡੇ ਨੇ ਅਤੇ ਕਿਹਾ ਕਿ ਤੁਹਾਡਾ ਕੰਮ ਅਸੀਂ ਕਰ ਰਹੇ ਹਾਂ ।ਉਨ੍ਹਾਂ ਕਿਹਾ ਕਿ ਇਹ ਸਟੋਰੀ ਉਹ ਆਪਣੇ ਇੰਸਟਾਗ੍ਰਾਮ 'ਤੇ ਪਾਉਣਗੇ ਅਤੇ ਦੇਸ਼ ਵਿਦੇਸ਼ 'ਚ ਬੈਠੇ ਲੋਕ ਇਸ ਵੀਡਿਓ ਨੂੰ ਵੇਖਣਗੇ ।

rajvir jawanda rajvir jawanda

ਪਿੰਡ ਦੇ ਲੋਕ ਵੀ ਰਾਜਵੀਰ ਜਵੰਦਾ ਨਾਲ ਫੋਟੋ ਖਿੱਚਵਾ ਕੇ ਕਾਫੀ ਖੁਸ਼ ਨਜ਼ਰ ਆਏ ।ਰਾਜਵੀਰ ਜਵੰਦਾ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਗਾਏ ਨੇ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਨ੍ਹਾਂ ਗੀਤਾਂ ਨਾਲ ਵੱਖਰੀ ਪਛਾਣ ਬਣਾਈ ਹੈ ।

rajvir jawanda rajvir jawanda

 

 

Related Post