ਰਾਜਵੀਰ ਜਵੰਦਾ ਲੈ ਕੇ ਆ ਰਹੇ ਨੇ ਨਵਾਂ ਚੱਕਵਾਂ ਗੀਤ ‘Ambran De Chann Warga’, 12 ਮਾਰਚ ਨੂੰ ਹੋਵੇਗਾ ਰਿਲੀਜ਼

By  Lajwinder kaur March 10th 2021 12:02 PM

ਦਮਦਾਰ ਆਵਾਜ਼ ਦੇ ਮਾਲਿਕ ਰਾਜਵੀਰ ਜਵੰਦਾ ਇੱਕ ਵਾਰ ਫਿਰ ਤੋਂ ਆਪਣਾ ਨਵਾਂ ਚੱਕਵਾਂ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਉਹ ‘ਅੰਬਰਾਂ ਦੇ ਚੰਨ ਵਰਗਾ’ (Ambran De Chann Warga) ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਨੂੰ 12 ਮਾਰਚ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾਵੇਗਾ।

punjabi singer rajvir jawanda image source- instagram

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੀ ਪਤਨੀ ਤੇ ਬੇਟੀ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰ ਦਿੱਤਾ ਖ਼ਾਸ ਸੁਨੇਹਾ

inside image of rajvir jawand shared his new song poster image source- instagram

ਇਸ ਗੀਤ ਦੇ ਬੋਲ ਸਨੀ ਖਾਲੜਾ ਨੇ ਲਿਖੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਦਾ ਹੋਵੇਗਾ । ਇਸ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ਖੁਦ ਰਾਜਵੀਰ ਜਵੰਦਾ ਤੇ ਪੰਜਾਬੀ ਮਾਡਲ ਸੋਨੀਆ ਕੌਰ। ਵੀਡੀਓ ਨੂੰ ਡਾਇਰੈਕਟ ਕੀਤਾ ਹੈ ਡਾਇਰੈਕਟਰ ਪ੍ਰਿੰਸ ਨੇ । ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ।

rajvir jawanda with friends image source- instagram

ਜੇ ਗੱਲ ਕਰੀਏ ਰਾਜਵੀਰ ਜਵੰਦਾ ਦਾ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਸਰਦਾਰੀ, ਸਰਨੇਮ, ਪੰਜਾਬਣ, ਕੰਗਣੀ, ਬੈਨ, ਡਰੀਮ ਵਰਗੇ ਕਈ ਬਾਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਏਨੀਂ ਦਿਨੀਂ ਕਿਸਾਨੀ ਗੀਤਾਂ ਦੇ ਨਾਲ ਲੋਕਾਂ ਦਾ ਹੌਸਲਾ ਵਧਾ ਰਹੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਅੱਗੇ ਵੱਧ ਰਹੇ ਨੇ।

 

 

View this post on Instagram

 

A post shared by Rajvir Jawanda (@rajvirjawandaofficial)

(adsbygoogle = window.adsbygoogle || []).push({});

Related Post