ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਪੀਟੀਸੀ ਪੰਜਾਬੀ ਦੀ ਟੀਮ ਨਾਲ ਕੀਤੀ ਖ਼ਾਸ ਗੱਲਬਾਤ 

By  Shaminder April 2nd 2019 05:54 PM

ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਆਪਣੀ  ਫ਼ਿਲਮਾਂ ਅਤੇ ਆਉਂਣ ਵਾਲੇ ਪ੍ਰਾਜੈਕਟਸ ਬਾਰੇ ਪੀਟੀਸੀ ਪੰਜਾਬੀ ਦੀ ਟੀਮ ਨਾਲ ਖ਼ਾਸ ਗੱਲਬਾਤ ਕੀਤੀ । ਉਨ੍ਹਾਂ ਨੇ ਕਿਹਾ ਕਿ ਦੁਨੀਆ 'ਤੇ ਉਂਗਲੀ ਚੁੱਕਣ ਤੋਂ ਪਹਿਲਾਂ ਤੁਸੀਂ ਆਪਣੇ ਆਪ 'ਚ ਸੁਧਾਰ ਕਰੋ । ਕਿਉਂਕਿ ਆਪਣੇ ਹੀ ਅਕਸ ਨਾਲ ਤੁਸੀਂ ਝੂਠ ਬੋਲੋਗੇ ਤਾਂ ਕੰਮ ਨਹੀਂ ਚੱਲੇਗਾ ।ਓਮਪ੍ਰਕਾਸ਼ ਮਹਿਰਾ ਦਾ ਕਹਿਣਾ ਹੈ ਕਿ ਜ਼ਿੰਦਗੀ ਬਹੁਤ ਛੋਟੀ ਜਿਹੀ ਹੁੰਦੀ ਹੈ ਅਤੇ ਇੱਕ ਦਿਨ ਹਰ ਇਨਸਾਨ ਨੇ ਮਰਨਾ ਵੀ ਹੈ ਪਰ ਤੁਹਾਡੀ ਜ਼ਿੰਦਗੀ ਦਾ ਜੋ ਮਕਸਦ ਹੈ ਉਹ ਤੁਹਾਨੂੰ ਪੂਰਾ ਕਰਨਾ ਚਾਹੀਦਾ ਹੈ ।

ਹੋਰ ਵੇਖੋ :ਹਰਮਨਜੀਤ ਨੇ ਲਿਖਿਆ ਹੈ ਹਿੱਟ ਗੀਤ ‘ਤੂੰ ਲੌਂਗ ਤੇ ਮੈਂ ਲਾਚੀ’, ਪਰ ਇਸ ਕਿਤਾਬ ਨੇ ਦਿਵਾਈ ਪ੍ਰਸਿੱਧੀ

https://www.youtube.com/watch?v=qZY1Xx5IU3w

ਕਾਮਯਾਬ ਫ਼ਿਲਮਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੋ ਤਰੀਕੇ ਦੀ ਕਾਮਯਾਬੀ ਹੁੰਦੀ ਹੈ ਪੈਸੇ ਵਾਲੀ ਕਾਮਯਾਬੀ ਅਤੇ ਇੱਕ ਰੂਹਾਨੀ ਕਾਮਯਾਬੀ। ਜਦੋਂ ਇਹ ਦੋਨਾਂ ਤਰ੍ਹਾਂ ਦੀ ਕਾਮਯਾਬੀ ਮਿਲ ਜਾਂਦੀ ਹੈ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ।  ਓਮਪ੍ਰਕਾਸ਼ ਮਹਿਰਾ ਦਾ ਕਹਿਣਾ ਹੈ ਕਿ ਜਿੰਨਾ ਕੰਮ ਆਉਂਦਾ ਹੈ ਓਨਾ ਹੀ ਕਰ ਲੈਣਾ ਚਾਹੀਦਾ ਕੰਮ ਨਾਲ ਕਿਸੇ ਤਰਾਂ ਦਾ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ।

rakesh omprakash mehra के लिए इमेज परिणाम

ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮਾਂ ਅਜਿਹੀਆਂ ਹੋਣੀਆਂ ਚਾਹੀਆਂ ਨੇ ਜੋ ਵਕਤ ਦੇ ਨਾਲ ਉਨ੍ਹਾਂ ਫ਼ਿਲਮਾਂ ਦਾ ਕੱਦ ਵੱਧਦਾ ਜਾਵੇ ਅਤੇ ਸੌ ਸਾਲ ਬਾਅਦ ਵੀ  ਜਿੰਦਾ  ਰਹਿਣ ਮੈਂ ਅਜਿਹਾ ਹੀ ਕੰਮ ਕਰਨ ਦਾ ਸ਼ੌਕੀਨ ਹਾਂ । ਰਾਕੇਸ਼ ਓਮਪ੍ਰਕਾਸ਼ ਨੇ ਹੋਰ ਕਈ ਗੱਲਾਂ ਵੀ ਸਾਡੀ ਟੀਮ ਨਾਲ ਸਾਂਝੀਆਂ ਕੀਤੀਆਂ । ਉਨ੍ਹਾਂ ਨੇ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਫ਼ਿਲਮ ਤੂਫ਼ਾਨ 'ਤੇ ਕੰਮ ਕਰ ਰਹੇ ਨੇ ਜੋ ਕਿ ਫਰਹਾਨ ਅਖ਼ਤਰ ਨਾਲ ਬਨਾਉਣ ਜਾ ਰਹੇ ਨੇ ।

Related Post