ਹਰਮਨਜੀਤ ਨੇ ਲਿਖਿਆ ਹੈ ਹਿੱਟ ਗੀਤ 'ਤੂੰ ਲੌਂਗ ਤੇ ਮੈਂ ਲਾਚੀ', ਪਰ ਇਸ ਕਿਤਾਬ ਨੇ ਦਿਵਾਈ ਪ੍ਰਸਿੱਧੀ  

Written by  Rupinder Kaler   |  April 02nd 2019 05:11 PM  |  Updated: April 02nd 2019 05:12 PM

ਹਰਮਨਜੀਤ ਨੇ ਲਿਖਿਆ ਹੈ ਹਿੱਟ ਗੀਤ 'ਤੂੰ ਲੌਂਗ ਤੇ ਮੈਂ ਲਾਚੀ', ਪਰ ਇਸ ਕਿਤਾਬ ਨੇ ਦਿਵਾਈ ਪ੍ਰਸਿੱਧੀ  

ਪੰਜਾਬੀ ਗੀਤ 'ਲੌਂਗ ਲਾਚੀ' ਇੱਕ ਸੁਪਰ ਹਿੱਟ ਗੀਤ ਹੋ ਨਿਬੜਿਆ ਹੈ । ਯੂਟਿਊਬ ਤੇ ਇਸ ਦੇ ਵੀਵਰਜ਼ ਜੀ ਗਿਣਤੀ ਕਰੋੜਾਂ ਵਿੱਚ ਪਹੁੰਚ ਗਈ ਹੈ । ਜਿਸ ਤਰ੍ਹਾਂ ਇਹ ਗੀਤ ਮਸ਼ਹੂਰ ਹੈ ਉਸੇ ਤਰ੍ਹਾਂ ਇਸ ਗੀਤ ਦਾ ਰਚੇਤਾ ਯਾਨੀ ਗੀਤਕਾਰ ਹਰਮਨਜੀਤ ਸਿੰਘ ਵੀ ਕਾਫੀ ਜਾਣਿਆ ਪਹਿਚਾਣਿਆ ਨਾਂ ਹੈ । ਹਰਮਨਜੀਤ ਮਾਨਸਾ ਜ਼ਿਲ੍ਹੇ ਦੇ ਪਿੰਡ ਖ਼ਿਆਲਾ ਕਲਾਂ ਦਾ ਰਹਿਣ ਵਾਲਾ ਹੈ । ਉਸ ਦੇ ਲਿਖੇ ਕਈ ਗੀਤ ਪੰਜਾਬੀ ਫ਼ਿਲਮਾਂ ਵਿੱਚ ਫਿਲਮਾਏ ਗਏ ਹਨ ।

https://www.youtube.com/watch?v=5_M8TI5XmH8

ਪਰ ਹਰਮਨਜੀਤ ਨੂੰ ਓਨੀਂ ਪ੍ਰਸਿੱਧੀ ਗੀਤਕਾਰੀ ਕਰਕੇ ਨਹੀਂ ਮਿਲੀ ਜਿੰਨੀ ਉਹ ਨੂੰ ਆਪਣੀ ਕਿਤਾਬ ਰਾਣੀ ਤੱਤ ਕਰਕੇ ਮਿਲੀ ਹੈ । ਜਿਸ ਯੁੱਗ ਵਿੱਚ ਕੋਈ ਕਿਤਾਬ ਪੜਨਾ ਨਹੀਂ ਚਾਹੁੰਦਾ ਉਸ ਯੁੱਗ ਵਿੱਚ ਹਰਮਨ ਦੀ ਕਿਤਾਬ ਦੀਆਂ 15 ਹਜ਼ਾਰ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ । ਹਰਮਨਜੀਤ ਨੂੰ ਕਿਤਾਬ ਰਾਣੀ ਤੱਤ ਕਰਕੇ ਸਾਹਿਤ ਅਕਾਦਮੀ ਵੱਲੋਂ 2017 ਦਾ ਯੁਵਾ ਪੁਰਸਕਾਰ ਮਿਲ ਚੁੱਕਿਆ ਹੈ ।

harmanjit singh rani tatt harmanjit singh rani tatt

ਕਿਤਾਬਾਂ ਲਿਖਣ ਤੋਂ ਇਲਾਵਾ ਉਹ ਇੱਕ ਅਧਿਆਪਕ ਹੈ । ਇਸ ਤੋਂ ਇਲਾਵਾ ਉਹ ਗੀਤ ਲਿਖਦਾ ਹੈ । ਉਸ ਨੇ ਲੌਂਗ ਲਾਚੀ, ਲਹੌਰੀਏ, ਸਰਵਨ, ਭੱਜੋ ਵੀਰੋ ਵੇ, ਨਿੱਕਾ ਜ਼ੈਲਦਾਰ-2 ਤੋਂ ਇਲਾਵਾ ਹੋਰ ਕਈ ਫ਼ਿਲਮਾਂ ਦੇ ਗੀਤ ਲਿਖੇ ਹਨ । ਹਰਮਨਜੀਤ ਸਾਹਿਤ ਜਗਤ ਨੂੰ ਕੁਝ ਹੋਰ ਕਿਤਾਬਾਂ ਦੇਣਾ ਚਾਹੁੰਦਾ ਹੈ ਇਸ ਲਈ ਉਸ ਨੇ ਗੀਤ ਲਿਖਣੇ ਘੱਟ ਕੀਤੇ ਹਨ ਪਰ ਨਵੀਆਂ ਕਿਤਾਬਾਂ ਪੂਰੀਆਂ ਕਰਨ ਲਈ ਲਫ਼ਜਾਂ ਨਾਲ ਜ਼ਰੂਰ ਖੇਡ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network