ਰਾਕੇਸ਼ ਟਿਕੈਤ ਨੇ ਪੰਜਾਬੀ ਗਾਇਕ ਜੱਸ ਬਾਜਵਾ ਨੂੰ ਦਿੱਤਾ ਆਸ਼ੀਰਵਾਦ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਤਸਵੀਰ

By  Lajwinder kaur February 5th 2021 03:17 PM

ਪੰਜਾਬੀ ਗਾਇਕ ਜੱਸ ਬਾਜਵਾ ਜੋ ਕਿ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ । ਉਹ ਕਿਸਾਨੀ ਮੋਰਚੇ ਉੱਤੇ ਆਪਣੀ ਸੇਵਾਵਾਂ ਵੀ ਨਿਭਾ ਰਹੇ ਨੇ। ਉਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਇਸ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰ ਰਹੇ ਨੇ। ਉਹ ਅਕਸਰ ਹੀ ਦਿੱਲੀ ਕਿਸਾਨੀ ਅੰਦੋਲਨ ਤੋਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ।

inside pic of jass bajwa punjabi singer

ਹੋਰ ਪੜ੍ਹੋ : ਬ੍ਰਿਟਿਸ਼-ਪਾਕਿਸਤਾਨੀ ਬਾਕਸਰ ਅਮੀਰ ਖਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ, ਗਾਇਕ ਜੈਜ਼ੀ ਬੀ ਨੇ ਵੀ ਪੋਸਟ ਪਾ ਕੇ ਇਸ ਖਿਡਾਰੀ ਦਾ ਕੀਤਾ ਧੰਨਵਾਦ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਰਾਕੇਸ਼ ਟਿਕੈਤ ਹੋਰ ਨਾਲ ਇੱਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਰਾਕੇਸ਼ ਟਿਕੈਤ ਪੰਜਾਬੀ ਗਾਇਕ ਜੱਸ ਬਾਜਵਾ ਨੂੰ ਆਸ਼ੀਰਵਾਦ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਇਹ ਤਸਵੀਰ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਜਿਸ ਕਰਕੇ ਇਹ ਖੂਬ ਸ਼ੇਅਰ ਹੋ ਰਹੀ ਹੈ। ਉਨ੍ਹਾਂ ਨੇ ਇਸ ਤਸਵੀਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਇਸ ਫੋਟੋ ਨੂੰ ਸ਼ੇਅਰ ਕੀਤਾ ਹੈ ।

punjabi Singer jass bajwa instagram post with rakesh tikait

ਦੱਸ ਦਈਏ ਕਿਸਾਨਾਂ ਪਿਛਲੇ ਦੋ ਮਹੀਨਿਆਂ ਤੋਂ ਵੱਧਦਾ ਸਮਾਂ ਹੋ ਗਿਆ ਹੈ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ । ਹੰਕਾਰੀ ਹੋਈ ਸਰਕਾਰ ਇਨ੍ਹਾਂ ਕਿਸਾਨੀ ਬਿੱਲਾਂ ਨੂੰ ਵਾਪਿਸ ਨਹੀਂ ਲੈ ਰਹੀ, ਜਿਸ ਦੀ ਪੂਰੀ ਦੁਨੀਆ ‘ਚ ਨਿਖੇਧੀ ਹੋ ਰਹੀ ਹੈ । ਕਿਸਾਨਾਂ ਦੇ ਸਮਰਥਨ ‘ਚ ਹਾਲੀਵੁੱਡ ਗਾਇਕਾ ਰਿਹਾਨਾ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ ।

image of jass bajwa

 

 

View this post on Instagram

 

A post shared by Jass Bajwa (ਜੱਸਾ ਜੱਟ) (@officialjassbajwa)

Related Post