ਰਾਖੀ ਸਾਵੰਤ ਨੇ ਕਿਹਾ ਇਸ ਵਜ੍ਹਾ ਕਰਕੇ ਮੈਂਨੂੰ ਨਹੀਂ ਹੋ ਸਕਦਾ ਕੋਰੋਨਾ

By  Rupinder Kaler May 6th 2021 02:03 PM

ਬਾਲੀਵੁੱਡ ਵਿੱਚ ਕੋਰੋਨਾ ਵਾਇਰਸ ਕਰਕੇ ਹੁਣ ਤੱਕ ਕਈ ਫਿਲਮੀ ਸਿਤਾਰਿਆਂ ਦੀ ਮੌਤ ਹੋ ਗਈ ਹੈ, ਇਹਨਾਂ ਮੌਤਾਂ ਨੂੰ ਲੈ ਕੇ ਰਾਖੀ ਸਾਵੰਤ ਨੇ ਚਿੰਤਾ ਜਤਾਈ ਹੈ । ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸੋਸ਼ਲ ਮੀਡੀਆ ਤੇ ਵਾਇਰਲ    ਇੱਕ ਵੀਡੀਓ ਵਿੱਚ ਰਾਖੀ ਨਿੱਕੀ ਤੰਬੋਲੀ ਦੇ ਭਰਾ ਦੀ ਮੌਤ ਤੇ ਅਫਸੋਸ ਜਤਾ ਰਹੀ ਹੈ ।

Rakhi Sawant Pic Courtesy: Instagram

ਹੋਰ ਪੜ੍ਹੋ :

ਕੋਰੋਨਾ ਵਾਇਰਸ ਨੇ ਅਦਾਕਾਰਾ ਸ਼੍ਰੀਪਦਾ ਦੀ ਲਈ ਜਾਨ

rakhi sawant Pic Courtesy: Instagram

ਇਸ ਦੇ ਨਾਲ ਹੀ ਰਾਖੀ ਪ੍ਰਮਾਤਾਮਾ ਪ੍ਰਤੀ ਆਪਣਾ ਵਿਸ਼ਵਾਸ਼ ਜਤਾਉਂਦੇ ਹੋਏ ਕਹਿੰਦੀ ਹੈ ਮੈਨੂੰ ਤੇ ਮੇਰੇ ਪਰਿਵਾਰ ਵਿਚ ਕਿਸੇ ਨੂੰ ਕੋਰੋਨਾ ਨਹੀਂ ਹੋ ਸਕਦਾ ਲੱਗੇਗਾ, ਇਸ ਲਈ ਮੈਂ ਚਾਹੁੰਦੀ ਹਾਂ ਕੋਰੋਨਾ ਵੈਕਸੀਨ ਦਾ ਜੋ ਟੀਕਾ ਮੈਨੂੰ ਲੱਗਣਾ ਹੈ ਉਹ ਕਿਸੇ ਲੋੜਵੰਦ ਨੂੰ ਲੱਗ ਜਾਵੇ ।

rakhi Sawant Pic Courtesy: Instagram

ਰਾਖੀ ਕਹਿੰਦੀ ਹੈ ਕਿ ਮੇਰੀਆਂ ਰੰਗਾਂ ਵਿੱਚ ਪ੍ਰਭੂ ਯੀਸ਼ੂ ਦਾ ਖੂਨ ਦੌੜ ਰਿਹਾ ਹੈ । ਇਸ ਲਈ ਮੈਨੂੰ ਕੋਰੋਨਾ ਨਹੀਂ ਹੋ ਸਕਦਾ । ਇਸ ਦੌਰਾਨ ਰਾਖੀ ਨੇ ਦੇਸ਼ ਵਿਚ ਟੀਕਿਆਂ ਦੀ ਘਾਟ ‘ਤੇ ਚਿੰਤਾ ਜ਼ਾਹਰ ਕੀਤੀ ।

 

View this post on Instagram

 

A post shared by Viral Bhayani (@viralbhayani)

ਤੁਹਾਨੂੰ ਦੱਸ ਦੇਈਏ ਕਿ ਰਾਖੀ ਦੀ ਮਾਂ ਕੈਂਸਰ ਨਾਲ ਜੂਝ ਰਹੀ ਹੈ, ਹਾਲ ਹੀ ਵਿੱਚ ਇੱਕ ਖ਼ਬਰ ਆਈ ਸੀ ਕਿ ਸਲਮਾਨ ਅਤੇ ਸੋਹੇਲ ਖਾਨ ਦੀ ਮਦਦ ਨਾਲ ਰਾਖੀ ਦੀ ਮਾਂ ਜਯਾ ਦਾ ਇਲਾਜ਼ ਹੋਇਆ ਹੈ ।

 

Related Post