ਰਾਖੀ ਸਾਵੰਤ ਨੇ ਲਾਈਵ ਆ ਰੋ-ਰੋ ਦੱਸੀ ਆਦਿਲ ਦੀਆਂ ਕਰਤੂਤਾਂ ਬਾਰੇ; ਮਾਂ ਦੀ ਮੌਤ ਤੋਂ ਬਾਅਦ ਕੀ ਦੇਖਿਆ ਰਾਖੀ ਸਾਵੰਤ ਨੇ

By  Lajwinder kaur February 5th 2023 06:44 PM -- Updated: February 5th 2023 06:49 PM

Rakhi Sawant crying video viral: ਰਾਖੀ ਸਾਵੰਤ ਨੇ ਇੱਕ ਵਾਰ ਫਿਰ ਆਦਿਲ ਖ਼ਾਨ 'ਤੇ ਆਪਣਾ ਗੁੱਸਾ ਕੱਢਿਆ ਹੈ। ਬੀਤੇ ਦਿਨੀਂ ਹੀ ਦੋਵਾਂ ਦੇ ਪੈਚਅੱਪ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਪਰ ਕੁਝ ਸਮੇਂ ਪਹਿਲਾਂ ਹੀ ਰਾਖੀ ਨੇ ਇੰਸਟਾਗ੍ਰਾਮ ਅਕਾਊਂਟ ਲਾਈਵ ਹੋ ਕਿ ਆਦਿਲ ਉੱਤੇ ਜੰਮ ਕੇ ਗੁੱਸਾ ਕੱਢਿਆ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : Solid Song’s BTS Video: ਐਮੀ ਵਿਰਕ ਨੇ ਦਿਖਾਇਆ ਕਿਵੇਂ ਤਿਆਰ ਹੋਇਆ ਸੀ ਮਿਊਜ਼ਿਕ ਵੀਡੀਓ

inside imag of rakhi sawant image source: Instagram

ਰਾਖੀ ਨੇ ਇੰਸਟਾ ਲਾਈਵ ‘ਤੇ ਆ ਕੇ ਦੱਸੀ ਆਦਿਲ ਦੇ ਧੋਖੇ ਬਾਰੇ

ਹੁਣ ਰਾਖੀ ਨੇ ਇੰਸਟਾ ਲਾਈਵ 'ਤੇ ਦੱਸਿਆ ਕਿ ਆਦਿਲ ਉਸ ਨਾਲ ਧੋਖਾ ਕਰ ਰਿਹਾ ਹੈ ਅਤੇ ਉਸ 'ਚ ਕੋਈ ਸੁਧਾਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਆਦਿਲ ਮੀਡੀਆ 'ਚ ਝੂਠ ਬੋਲ ਰਿਹਾ ਹੈ ਕਿ ਮੈਂ ਉਸ ਨੂੰ ਮਾਰਦੀ ਹਾਂ। ਜਦੋਂ ਕਿ ਰਾਖੀ ਨੇ ਮਾਂ ਦੀ ਮੌਤ ਤੋਂ ਬਾਅਦ ਆਦਿਲ ਦੇ ਸਰੀਰ 'ਤੇ ਲਵ ਬਾਈਟਸ ਦੇਖੇ ਸਨ। ਰਾਖੀ ਨੇ ਇਹ ਵੀ ਕਿਹਾ ਕਿ ਉਸ ਕੋਲ ਆਦਿਲ ਖਿਲਾਫ ਕਈ ਸਬੂਤ ਹਨ ਅਤੇ ਉਹ ਸਭ ਦੇ ਸਾਹਮਣੇ ਆਦਿਲ ਦੇ ਕਾਲੇ ਚਿੱਠੇ ਖੋਲ ਦੇਵੇਗੀ।

rakhi sawant news image source: Instagram

ਆਦਿਲ ਝੂਠ ਬੋਲ ਰਿਹਾ ਹੈ

ਰਾਖੀ ਸਾਵੰਤ ਨੇ ਕਿਹਾ, ‘ਮਾਫ ਕਰਨਾ ਇੰਨੇ ਦਿਨਾਂ ਬਾਅਦ ਬਾਹਰ ਆਈ ਹਾਂ…ਆਦਿਲ ਮੇਰੇ ਨਾਲ ਡਬਲ ਗੇਮ ਖੇਡ ਰਿਹਾ ਹੈ, ਮੈਨੂੰ ਨਹੀਂ ਪਤਾ… ਕੱਲ੍ਹ ਉਹ ਮਾਫੀ ਮੰਗ ਕੇ ਘਰ ਆਇਆ ਸੀ…ਉਸ ਨੇ ਕੁਰਾਨ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ…ਇਹ ਵੀ ਕਿਹਾ ਕਿ ਮੈਂ ਉਸ ਕੁੜੀ ਨੂੰ ਕਦੇ ਨਹੀਂ ਮਿਲਾਂਗਾ…ਉਹ ਹੁਣ ਝੂਠ ਬੋਲ ਰਿਹਾ ਹੈ ਕਿ ਮੈਂ ਉਸ 'ਤੇ ਹੱਥ ਚੁੱਕਦੀ ਹਾਂ...ਜਿਸ ਔਰਤ ਦੀ ਮਾਂ ਦੀ ਮੌਤ ਹੋ ਗਈ ਹੈ, ਉਹ ਘਰ ਆ ਕੇ ਆਪਣੇ ਪਤੀ ਦੇ ਸਰੀਰ 'ਤੇ ਲਵ ਬਾਈਟਸ ਦੇਖੇ ਕੇ ਕੀ ਕਰੇਗੀ? ਮੈਂ ਇਹ ਇਸ ਲਈ ਕਹਿ ਰਹੀ ਹਾਂ ਕਿਉਂਕਿ ਆਦਿਲ ਮੀਡੀਆ ਅੱਗੇ ਝੂਠ ਬੋਲਦਾ ਹੈ ਕਿ ਸਲਮਾਨ ਭਾਈ ਤੋਂ ਧਮਕੀ ਦਿਵਾਉਣ ਦੀ ਗੱਲ ਆਖਦੀ ਹਾਂ...ਮੈਂ ਕਦੇ ਸਲਮਾਨ ਭਾਈ ਵਾਲੀ ਧਮਕੀ ਨਹੀਂ ਦਿੱਤੀ’

Rakhi Sawant , image source: Instagram

ਸਰੀਰ 'ਤੇ ਦੇਖੇ ਗਏ ਲਵ ਬਾਈਟਸ

ਰਾਖੀ ਨੇ ਅੱਗੇ ਕਿਹਾ- ‘ਅੱਜ ਮੇਰੀ ਹਾਲਤ ਅਜਿਹੀ ਹੈ ਕਿ ਮੈਂ ਕਿਸੇ ਨੂੰ ਕੁਝ ਵੀ ਦੱਸਣਾ ਨਹੀਂ ਚਾਹੁੰਦੀ...ਮੈਂ ਵੱਸਣਾ ਚਾਹੁੰਦੀ ਹਾਂ ਇੱਥੋਂ ਤੱਕ ਕਿ ਰਿਤੇਸ਼ ਨੇ ਵੀ ਮੇਰੇ ਨਾਲ ਇੰਨਾ ਬੁਰਾ ਨਹੀਂ ਕੀਤਾ ਸੀ...ਉਹ ਵਿਆਹਿਆ ਹੋਇਆ ਸੀ, ਉਸਨੇ ਇਹ ਨਹੀਂ ਦੱਸਿਆ ਸੀ ਉਸਦੇ ਬੱਚੇ ਵੀ ਨੇ...ਮੈਂ ਉਸਨੂੰ ਮਾਫ਼ ਕਰ ਦਿੱਤਾ ਹੈ…ਜਦੋਂ ਮੈਂ ਘਰ ਆਉਂਦੀ ਹਾਂ, ਮੈਂ ਆਪਣੇ ਪਤੀ ਦੇ ਸਰੀਰ 'ਤੇ ਲਵ ਬਾਈਟਸ ਦੇਖਦੀ ਹਾਂ…ਤੁਸੀਂ ਮੈਨੂੰ ਡਰਾਮਾ ਕਵੀਨ ਕਹਿੰਦੇ ਹੋ ਕਿਉਂਕਿ ਮੈਂ ਇੰਡਸਟਰੀ ਵਿੱਚ 20 ਸਾਲਾਂ ਤੋਂ ਹਾਂ…ਜਦੋਂ ਮੈਂ ਇਸਨੂੰ ਮਸ਼ਹੂਰ ਕੀਤਾ ਤਾਂ ਕਿਉਂ ਨਹੀਂ ਕਿਹਾ ਕਿ ਇਹ ਮੀਡੀਆ ਵਿੱਚ ਕਿਉਂ ਆਈ ਹੈ...ਹੁਣ ਜਦੋਂ ਮੈਂ ਮੀਡੀਆ ਨੂੰ ਸੱਚ ਦੱਸਿਆ ਤਾਂ ਮੈਂ ਡਰਾਮਾ ਕਵੀਨ ਬਣ ਗਈ’। ਇਸ ਤਰ੍ਹਾਂ ਰਾਖੀ ਨੇ ਦੱਸਿਆ ਕਿ ਕਿਵੇਂ ਆਦਿਲ ਉਸ ਨਾਲ ਧੋਖਾ ਕਰ ਰਿਹਾ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਰਾਖੀ ਕਿਵੇਂ ਰੋ ਰੋ ਕੇ ਆਪਣਾ ਦੁੱਖ ਦੱਸ ਰਹੀ ਹੈ।

image source: Instagram

Related Post