ਸਪਾਈਡਰ ਵੁਮੈਨ ਬਣ ਕੇ ਘੁੰਮਦੀ ਨਜ਼ਰ ਆਈ ਰਾਖੀ ਸਾਵੰਤ, ਵੇਖੋ ਵੀਡੀਓ

By  Shaminder February 12th 2022 11:03 AM -- Updated: February 12th 2022 11:04 AM

ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ (Rakhi Sawant)ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਹ ਸੋਸ਼ਲ ਮੀਡੀਆ ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ 'ਚ ਉਹ ਹੁਣ ਰਾਖੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਜਿਸ ਵਿਚ ਉਹ ਸਪਾਈਡਰ ਵੁਮੈਨ ਦੇ ਰੂਪ ਵਿਚ ਘੁੰਮਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਰਾਖੀ ਦੇ ਇਸ ਰੂਪ ਨੂੰ ਵੇਖ ਕੇ ਖੂਬ ਕਮੈਂਟਸ ਵੀ ਕਰ ਰਹੇ ਹਨ । ਰਾਖੀ ਸਾਵੰਤ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਆਪਣੇ ਕਮਰੇ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ ।

Rakhi Sawant image From instagram

ਹੋਰ ਪੜ੍ਹੋ : ਸੰਜੇ ਦੱਤ ਦਾ ਪਤਨੀ ਮਾਨਿਅਤਾ ਦੇ ਨਾਲ ਵੀਡੀਓ ਵਾਇਰਲ

ਉਸ ਨੇ ਆਪਣੇ ਗਲ 'ਚ ਸੋਨੇ ਦੀ ਮੋਟੀ ਸਾਰੀ ਚੇਨ ਪਾਈ ਹੋਈ ਹੈ । ਰਾਖੀ ਦਾ ਇਹ ਮਜ਼ਾਕੀਆ ਵੀਡੀਓ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਤੁਸੀਂ ਕਪਿਲ ਸ਼ਰਮਾ ਤੋਂ ਵੀ ਵੱਡੇ ਐਂਟਰਟੇਨਰ ਹੋ।' ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਕੀ ਹੰਗਾਮਾ ਹੋ ਗਿਆ, ਮੈਡਮ, ਤੁਹਾਡਾ ਪਤੀ ਤੁਹਾਨੂੰ ਪਛਾਣੇਗਾ ਜਾਂ ਨਹੀਂ।' ਇਸ ਲਈ ਇਕ ਹੋਰ ਯੂਜ਼ਰ ਨੇ ਉਸ ਨੂੰ ਸਪਾਈਡਰ ਮਾਤਾ ਵੀ ਕਿਹਾ।

Rakhi Sawant, image From instagram

ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹਾਸੋਹੀਣੀਆਂ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ।ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੌਸ 'ਚ ਵੀ ਉਹ ਆਪਣੀਆਂ ਹਰਕਤਾਂ ਕਾਰਨ ਕਾਫੀ ਚਰਚਾ 'ਚ ਰਹੀ । ਰਾਖੀ ਸਾਵੰਤ ਕਈ ਆਈਟਮ ਸੌਂਗਸ 'ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਉਸ ਨੇ ਕਈ ਫ਼ਿਲਮਾਂ 'ਚ ਅਦਾਕਾਰੀ ਵੀ ਕੀਤੀ ਹੈ । ਰਾਖੀ ਸਾਵੰਤ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ ਕੁਝ ਸਾਲ ਪਹਿਲਾਂ ਉਹ ਮੀਕਾ ਸਿੰਘ ਦੇ ਨਾਲ ਕਿੱਸ ਵਿਵਾਦ ਦੇ ਕਾਰਨ ਵੀ ਚਰਚਾ 'ਚ ਰਹੀ ਸੀ ।

 

View this post on Instagram

 

A post shared by Rakhi Sawant (@rakhisawant2511)

Related Post