'ਜ਼ਿੰਦਗੀ ਜ਼ਿੰਦਾਬਾਦ' ਰਾਹੀਂ ਜ਼ਿੰਦਗੀ ਜਿਉਣਾ ਸਿਖਾਉਂਦੇ ਨੇ ਰਾਣਾ ਰਣਬੀਰ

By  Aaseen Khan January 10th 2019 04:56 PM -- Updated: January 11th 2019 09:45 AM

'ਜ਼ਿੰਦਗੀ ਜ਼ਿੰਦਾਬਾਦ' ਰਾਹੀਂ ਜ਼ਿੰਦਗੀ ਜਿਉਣਾ ਸਿਖਾਉਂਦੇ ਨੇ ਰਾਣਾ ਰਣਬੀਰ : ਰਾਣਾ ਰਣਬੀਰ ਲੇਖਕ , ਕਵੀ , ਅਦਾਕਾਰ , ਨਿਰਦੇਸ਼ਕ ,ਸ਼ਾਇਦ ਇਹ ਸ਼ਬਦ ਵੀ ਇਸ ਨਾਮ ਲਈ ਘੱਟ ਰਹਿ ਜਾਂਦੇ ਹਨ। ਪੰਜਾਬੀ ਇੰਡਸਟਰੀ 'ਚ ਅਦਾਕਾਰੀ , ਨਿਰਦੇਸ਼ਨ ਅਤੇ ਲੇਖਣ 'ਚ ਚੰਗਾ ਨਾਮ ਖੱਟਣ ਵਾਲੇ ਰਾਣਾ ਰਣਬੀਰ ਅਕਸਰ ਹੀ ਆਪਣੇ ਡੂੰਗੇ ਸ਼ਬਦਾਂ ਅਤੇ ਕਵਿਤਾਵਾਂ ਨਾਲ ਸਰੋਤਿਆਂ ਨੂੰ ਜ਼ਿੰਦਗੀ ਜਿਉਣ ਦਾ ਚੱਜ ਸਿਖਾਉਂਦੇ ਰਹਿੰਦੇ ਹਨ।

https://www.instagram.com/p/Bsa3yvTg5Rv/

ਰਾਣਾ ਰਣਬੀਰ ਵੱਲੋਂ ਪਿਛਲੇ ਦਿਨੀਂ ਇੱਕ ਸਮਾਗਮ 'ਚ ਹਿੱਸਾ ਲਿਆ ਗਿਆ ਜਿਸ ਦਾ ਨਾਮ ਸੀ 'ਜ਼ਿੰਦਗੀ ਜ਼ਿੰਦਾ ਬਾਦ'। ਦੱਸ ਦਈਏ ਜ਼ਿੰਗਦੀ ਜ਼ਿੰਦਾਬਾਦ ਉਹਨਾਂ ਦੀ ਕਿਤਾਬ ਦਾ ਨਾਮ ਵੀ ਹੈ। ਇਸ ਸਮਾਗਮ 'ਚ ਰਾਣਾ ਰਣਬੀਰ ਜ਼ਿੰਦਗੀ 'ਚ ਕਿਸ ਤਰਾਂ ਖੁਸ਼ ਰਹਿਣਾ ਹੈ ਇਸ ਬਾਰੇ ਦੱਸਦੇ ਨਜ਼ਰ ਆਏ। ਰਾਣਾ ਰਣਬੀਰ ਨੇ ਆਪਣੇ ਉਸ ਸਮਾਗਮ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜਿਸ 'ਚ ਰਾਣਾ ਰਣਬੀਰ ਸਟੇਜ ਤੋਂ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਹਨ।ਇਹ ਸਮਾਗਮ ਲੁਧਿਆਣਾ 'ਚ ਰੱਖਿਆ ਗਿਆ ਸੀ।

https://www.instagram.com/p/BscEy4zANYP/

ਰਾਣਾ ਰਣਬੀਰ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਇੱਕ ਵਿਅਕਤੀ ਉਹਨਾਂ ਦਾ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ। ਰਾਣਾ ਰਣਬੀਰ ਅਕਸਰ ਹੀ ਆਪਣੀਆਂ ਫ਼ਿਲਮਾਂ ਅਤੇ ਕਿਤਾਬਾਂ ਦੇ ਜ਼ਰੀਏ ਜ਼ਿੰਗਦੀ ਜਿਉਣ ਦੇ ਢੰਗ ਦੱਸਦੇ ਹੀ ਰਹਿੰਦੇ ਹਨ।ਉਹ ਅਕਸਰ ਕਹਿੰਦੇ ਰਹਿੰਦੇ ਹਨ ਨੇ ਕੇ ਵੱਡੇ ਖੁਸ਼ੀ ਦੇ ਪਲ ਉਡੀਕਣ ਤੋਂ ਬੇਹਤਰ ਹੈ ਆਪਾਂ ਜ਼ਿੰਦਗੀ ਦੇ ਛੂਟੇ ਛੋਟੇ ਪਲਾਂ ਨੂੰ ਮਾਨਣਾ ਸਿੱਖੀਏ ਅਤੇ ਉਹਨਾਂ 'ਚੋਂ ਹੀ ਖੁਸ਼ੀ ਦੇ ਪਲ ਇਕੱਠੇ ਕਰੀਏ। ਰਾਣਾ ਰਣਬੀਰ ਇਹਨਾਂ ਸਮਾਗਮਾਂ ਰਾਹੀਂ ਸਮਾਜ ਨੂੰ ਅਜਿਹੀ ਹੀ ਸੇਧ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

Rana Ranbir 's program 'zindgi zinda baad' tells how to live happy life 'ਜ਼ਿੰਦਗੀ ਜ਼ਿੰਦਾ ਬਾਅਦ' ਰਾਹੀਂ ਜ਼ਿੰਦਗੀ ਜਿਉਣਾ ਸਿਖਾਉਂਦੇ ਨੇ ਰਾਣਾ ਰਣਬੀਰ

ਹੋਰ ਵੇਖੋ : ਰਾਣਾ ਰਣਬੀਰ ਨੇ ਸ਼ੇਅਰ ਕੀਤੀਆਂ ਪੁਰਾਣੀ ਯਾਦਾਂ, ਦੇਖੋ ਤਸਵੀਰਾਂ

ਪਿੱਛੇ ਜੇ ਰਾਣਾ ਰਣਬੀਰ ਦੀ ਆਈ ਫਿਲਮ 'ਅਸੀਸ' ਜਿਸ ਦਾ ਨਿਰਦੇਸ਼ਨ ਅਤੇ ਕਹਾਣੀ ਖੁਦ ਰਾਣਾ ਰਣਬੀਰ ਨੇ ਲਿਖੀ ਸੀ। ਫਿਲਮ 'ਚ ਮੁੱਖ ਭੁਮਿਕਾ 'ਚ ਵੀ ਰਾਣਾ ਰਣਬੀਰ ਹੀ ਸਨ। ਅਸੀਸ ਫਿਲਮ 'ਚ ਇੱਕ ਮਾਂ ਅਤੇ ਪੁੱਤ ਦਾ ਗੂੜੇ ਪਿਆਰ ਦਾ ਰਿਸ਼ਤਾ ਦਿਖਾਇਆ ਗਿਆ ਹੈ। ਫਿਲਮ ਦੀ ਕਹਾਣੀ ਅਤੇ ਰਾਣਾ ਰਣਬੀਰ ਦੇ ਕੰਮ ਦੀ ਖਾਸੀ ਤਾਰੀਫ ਵੀ ਹੋਈ ਹੈ। ਰਾਣਾ ਰਣਬੀਰ ਅੰਮ੍ਰਿਤ ਮਾਨ ਅਤੇ ਈਸ਼ਾ ਰਿਖੀ ਸਟਾਰਰ ਫਿਲਮ ਦੋ ਦੂਣੀ ਪੰਜ ਜੋ ਕਿ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ , 'ਚ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Related Post