ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਫ਼ਿਲਮ 'ਪੋਸਤੀ' ਦੀ ਸ਼ੂਟਿੰਗ,ਦੇਖੋ ਕਿੰਝ ਕਰ ਰਹੇ ਨੇ ਰਾਣਾ ਰਣਬੀਰ ਮਿਹਨਤ

By  Aaseen Khan November 6th 2019 11:54 AM -- Updated: November 6th 2019 12:06 PM

1 ਨਵੰਬਰ ਨੂੰ ਰਿਲੀਜ਼ ਹੋਈ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਦੀ ਫ਼ਿਲਮ 'ਡਾਕਾ' ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਖ਼ਾਸ ਕਰਕੇ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੂੰ ਪਰਦੇ 'ਤੇ ਇਕੱਠਿਆਂ ਕਾਫੀ ਪਸੰਦ ਕੀਤਾ ਜਾਂਦਾ ਹੈ। ਹੁਣ ਇਹ ਜੋੜੀ ਇੱਕ ਹੋਰ ਪ੍ਰੋਜੈਕਟ ਲਈ ਇਕੱਠੀ ਹੋਈ ਹੈ ਪਰ ਇਸ ਵਾਰ ਪਰਦੇ 'ਤੇ ਨਹੀਂ ਸਗੋਂ ਡਾਇਰੈਕਟਰ ਅਤੇ ਪ੍ਰੋਡਿਊਸਰ ਦੀ ਇਹ ਜੋੜੀ ਬਣੀ ਹੈ। ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ 'ਚ ਬਣ ਰਹੀ ਫ਼ਿਲਮ 'ਪੋਸਤੀ' ਜਿਸ ਦਾ ਨਿਰਦੇਸ਼ਨ ਰਾਣਾ ਰਣਬੀਰ ਕਰ ਰਹੇ ਹਨ।

 

View this post on Instagram

 

#posti darshan . Apna piar banayi rakhna #posti #ranaranbir #gippygrewal #20thmarch #HumbleMotionPictures @gippygrewal @babbalrai9 @raghveerboliofficial @jeeva.director @princekanwaljitsingh @s_u_r_i_l_i_e

A post shared by Rana Ranbir ਰਾਣਾ ਰਣਬੀਰ (@officialranaranbir) on Nov 5, 2019 at 6:25am PST

ਹੋਰ ਵੇਖੋ : ਗਾਇਕ ਨਿੰਜਾ ਨੂੰ ਵੀ ਆਈ ਸੀ BIGG BOSS ‘ਚ ਜਾਣ ਦੀ ਆਫ਼ਰ, ਇਸ ਵਜ੍ਹਾ ਕਰਕੇ ਨਹੀਂ ਗਏ ਨਿੰਜਾ

ਫ਼ਿਲਮ ਦਾ ਸ਼ੂਟ ਪਿਛਲੇ ਦਿਨੀਂ ਸ਼ੁਰੂ ਹੋ ਚੁੱਕਿਆ ਹੈ ਅਤੇ ਨਿਰਦੇਸ਼ਕ ਤੇ ਫ਼ਿਲਮ ਦੇ ਲੇਖਕ ਰਾਣਾ ਰਣਬੀਰ ਕਾਫੀ ਮਿਹਨਤ ਕਰ ਰਹੇ ਹਨ। ਪਹਿਲੇ ਦਿਨ ਦੇ ਸ਼ੂਟ 'ਤੇ ਗਾਇਕ ਬੱਬਲ ਰਾਏ, ਰਘਵੀਰ ਬੋਲੀ ਅਤੇ ਰਾਣਾ ਜੰਗ ਬਹਾਦਰ ਵਰਗੇ ਦਿੱਗਜ ਕਲਾਕਾਰ ਨਜ਼ਰ ਆਏ। ਉੱਥੇ ਹੀ ਕਈ ਨਵੇਂ ਚਿਹਰੇ ਇਸ ਫ਼ਿਲਮ ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ।

 

View this post on Instagram

 

Day #2nd #posti #ranaranbir #gippygrewal #HumbleMotionPictures #babbalrai Raghveer Boli #princekj #surieligautam @gippygrewal @babbalrai9 @s_u_r_i_l_i_e @raghveerboliofficial

A post shared by Rana Ranbir ਰਾਣਾ ਰਣਬੀਰ (@officialranaranbir) on Nov 4, 2019 at 4:41am PST

ਵੀਡੀਓ 'ਚ ਨਜ਼ਰ ਆ ਰਿਹਾ ਹੈ ਰਾਣਾ ਰਣਬੀਰ ਕਿਸ ਡੈਡੀਕੇਸ਼ਨ ਨਾਲ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ।ਇਹ ਫ਼ਿਲਮ ਕਾਮੇਡੀ ਦੇ ਨਾਲ ਨਾਲ ਪੰਜਾਬ ਦੇ ਗੰਭੀਰ ਮੁੱਦੇ ਨਸ਼ੇ 'ਤੇ ਫ਼ਿਲਮਾਈ ਜਾ ਰਹੀ ਹੈ। ਦੱਸ ਦਈਏ ਫ਼ਿਲਮ 'ਪੋਸਤੀ' 2020 ‘ਚ 20 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

 

View this post on Instagram

 

Today's final Riccie Done With Team Posti.Tommorow Will start the shoot. #posti #ranaranbir

A post shared by Rana Ranbir ਰਾਣਾ ਰਣਬੀਰ (@officialranaranbir) on Nov 2, 2019 at 2:32am PDT

Related Post